ਸ਼੍ਰੀਨਗਰ (ਵਾਰਤਾ)- ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ.ਪੀ.) ਵਿਜੇ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਨਗਰ ਦੇ ਜੇਵਾਨ ’ਚ ਪੁਲਸ ਬੱਸ ’ਤੇ ਅੱਤਵਾਦੀ ਹਮਲੇ ’ਚ 2 ਵਿਦੇਸ਼ੀ ਅਤੇ ਇਕ ਸਥਾਨਕ ਅੱਤਵਾਦੀ ਸ਼ਾਮਲ ਸੀ, ਜਿਸ ’ਚ ਤਿੰਨ ਪੁਲਸ ਕਰਮੀ ਸ਼ਹੀਦ ਹੋ ਗਏ ਅਤੇ ਹੋਰ 11 ਜ਼ਖਮੀ ਹੋ ਗਏ ਹਨ। ਕੁਮਾਰ ਨੇ ਕਿਹਾ ਕਿ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਦੇ ਹਮਲੇ ਦੇ ਸਮੇਂ ਬੱਸ ’ਚ 25 ਪੁਲਸ ਕਰਮੀ ਸਵਾਰ ਸਨ। ਉਨ੍ਹਾਂ ਕਿਹਾ,‘‘2 ਵਿਦੇਸ਼ੀ ਅਤੇ ਇਕ ਸਥਾਨਕ ਅੱਤਵਾਦੀਆਂ ਨੇ ਜੇਵਾਨ ਹਮਲੇ ਨੂੰ ਅੰਜਾਮ ਦਿੱਤਾ। ਇਸ ਦੌਰਾਨ ਇਕ ਅੱਤਵਾਦੀ ਜ਼ਖਮੀ ਹੋ ਗਿਆ ਅਤੇ ਉਸ ਦੇ ਖ਼ੂਨ ਦੇ ਨਿਸ਼ਾਨ ਤੋਂ ਪਤਾ ਲੱਗਦਾ ਹੈ ਕਿ ਉਹ ਪੰਪੋਰ ਅਤੇ ਫਿਰ ਤ੍ਰਾਲ ਖੇਤਰ ਵੱਲ ਗਿਆ ਹੈ। ਅਸੀਂ ਉਸ ਦੀ ਭਾਲ ਕਰ ਰਹੇ ਹਾਂ ਅਤੇ ਬਹੁਤ ਜਲਦ ਹੀ ਉਸ ਨੂੰ ਮਾਰ ਦਿੱਤਾ ਜਾਵੇਗਾ।’’
ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ
ਵਿਜੇ ਕੁਮਾਰ ਨੇ ਸ਼੍ਰੀਨਗਰ ’ਚ ਸ਼ਹੀਦਾਂ ਦੇ ਸਨਮਾਨ ’ਚ ਆਯੋਜਿਤ ਸ਼ਰਧਾਂਜਲੀ ਸਭਾ ਤੋਂਵੱਖ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਸਾਡੇ ਕੋਲ ਹੋਰ ਜਾਣਕਾਰੀਆਂ ਵੀ ਹਨ ਅਤੇ ਅਸੀਂ ਜਲਦ ਹੀ ਅੱਤਵਾਦੀਆਂ ਦਾ ਪਤਾ ਲੱਗਾ ਲਵਾਂਗੇ। ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਜ਼ਖਮੀ ਹੋਏ ਇਕ ਪੁਲਸ ਕਰਮੀ ਦੀ ਇਲਾਜ ਦੌਰਾਨ ਅੱਜ ਯਾਨੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਨ੍ਹਾਂ ਕਿਹਾ,‘‘ਸੋਮਵਾਰ ਸ਼ਾਮ ਪੁਲਸ ਬੱਸ ’ਤੇ ਅੱਤਵਾਦੀ ਹਮਲੇ ’ਚ ਇਕ ਸਹਾਇਕ ਸਬ ਇੰਸਪੈਕਟਰ ਸਮੇਤ 2 ਪੁਲਸ ਕਰਮੀ ਸ਼ਹੀਦ ਹੋ ਗਏ ਸਨ। ਉੱਥੇ ਹੀ ਮੰਗਲਵਾਰ ਸਵੇਰੇ ਇਕ ਹੋਰ ਪੁਲਸ ਕਰਮੀ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਫਰਵਰੀ 2009 ’ਚ ਲੇਥਪੋਰਾ ਪੁਲਵਾਮਾ ਕਾਰ ਬੰਬ ਧਮਾਕੇ ਦੇ ਬਾਅਦ ਤੋਂ ਕਸ਼ਮੀਰ ’ਚ ਸੁਰੱਖਿਆ ਫ਼ੋਰਸਾਂ ’ਤੇ ਪੁਲਸ ਬੱਸ ’ਤੇ ਹਮਲਾ ਪਹਿਲੇ ਦੀ ਤਰ੍ਹਾਂ ਸੀ। ਸਾਲ 2019 ’ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਆਈ.ਜੀ.ਪੀ. ਨੇ ਕਿਹਾ ਕਿ ਪੁਲਸ ਕਰਮੀਆਂ ਨੇ ਜਵਾਬੀ ਕਾਰਵਾਈ ’ਚ ਜੇਵਾਨ ’ਚ ਹਥਿਆਰ ਖੋਹਣ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਸੀ। ਉਨ੍ਹਾਂ ਕਿਹਾ,‘‘ਅੱਤਵਾਦੀਆਂ ਦਾ ਇਸ ਹਮਲੇ ਦੇ ਮਕਸਦ ਹਥਿਆਰ ਖੋਹਣਾ ਸੀ ਪਰ ਸਾਡੇ ਜਵਾਨਾਂ ਨੇ ਮੂੰਹ ਤੋੜ ਜਵਾਬ ਦੇ ਕੇ ਅੱਤਵਾਦੀਆਂ ਦੀ ਯੋਜਨਾ ਅਸਫ਼ਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਰੋਕਣ ਲਈ ਚੌਕਸੀ ਕਦਮ ਚੁੱਕੇ ਜਾਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਚਾਰਧਾਮ ਪ੍ਰਾਜੈਕਟ ’ਚ ਸੜਕ ਚੌੜੀ ਕਰਨ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ
NEXT STORY