ਧਨਬਾਦ (ਭਾਸ਼ਾ)- ਝਾਰਖੰਡ ਦੇ ਧਨਬਾਦ 'ਚ ਬਿਰਸਾ ਮੁੰਡਾ ਉਦਯਾਨ ਨੇੜੇ ਇਕ ਨਿੱਜੀ 'ਜਾਇਰਾਈਡ ਗਲਾਈਡਰ' ਦੇ ਇਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ 'ਚ ਜਹਾਜ਼ ਸਵਾਰ ਪਾਇਲਟ ਅਤੇ ਯਾਤਰੀ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੋਵੇਂ ਜ਼ਖ਼ਮੀਆਂ ਨੂੰ ਅਸਰਫ਼ੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਗੰਭੀਰ ਹੈ।
ਬਾਰਬੱਡਾ ਪੁਵਲ ਥਾਣੇ ਦੇ ਇੰਚਾਰਜ ਆਸ਼ੀਸ਼ ਕੁਮਾਰ ਯਾਦਵ ਨੇ ਕਿਹਾ ਕਿ ਜਾਇਰਾਈਡ ਗਲਾਈਡਰ ਬਰਵਾੜਾ ਹਵਾਈ ਪੱਟੀ ਤੋਂ ਸ਼ਾਮ 4.50 ਵਜੇ ਉਡਾਣ ਭਰਨ ਦੇ ਠੀਕ ਬਾਅਦ ਇਮਾਰਤ ਨਾਲ ਜਾ ਟਕਰਾਇਆ। ਹਾਦਸੇ 'ਚ ਜ਼ਖ਼ਮੀ ਯਾਤਰੀ ਦੀ ਪਛਾਣ ਪਟਨਾ ਵਾਸੀ ਕੁਸ਼ ਸਿੰਘ (14) ਵਜੋਂ ਹੋਈ ਹੈ, ਜੋ ਆਪਣੇ ਮਾਮਾ ਪਵਨ ਸਿੰਘ ਦੇ ਘਰ ਧਨਬਾਦ ਆਇਆ ਸੀ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਇਰਾਈਡ ਗਲਾਈਡਰ ਏਜੰਸੀ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
'ਵਰਲਡ ਟੀਬੀ ਸੰਮੇਲਨ' 'ਚ ਬੋਲੇ PM ਮੋਦੀ- 2025 ਤਕ TB ਮੁਕਤ ਹੋਵੇਗਾ ਭਾਰਤ
NEXT STORY