ਨਵੀਂ ਦਿੱਲੀ- ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਬਿਆਨ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਦੋ ਪਹੀਆ ਵਾਹਨਾਂ 'ਤੇ ਟੋਲ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਤਮਾਮ ਅਟਕਲਾਂ ਨੂੰ ਅਫ਼ਵਾਹ ਦੱਸਿਆ ਹੈ, ਜਿਸ ਦੇ ਤਹਿਤ ਕਿਹਾ ਜਾ ਰਿਹਾ ਸੀ ਕਿ 15 ਜੁਲਾਈ ਤੋਂ ਦੋ ਪਹੀਆ ਵਾਹਨਾਂ ਤੋਂ ਵੀ ਟੋਲ ਵਸੂਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਪੱਸ਼ਟ ਕੀਤਾ ਕਿ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਟਕਲਾਂ ਬਿਲਕੁਲ ਗਲਤ ਹਨ। ਦੋ ਪਹੀਆ ਵਾਹਨਾਂ ਤੋਂ ਟੋਲ ਟੈਕਸ ਨਹੀਂ ਲਿਆ ਜਾਵੇਗਾ।
ਨਿਤਿਨ ਗਡਕਰੀ ਨੇ 'ਐਕਸ' 'ਤੇ ਕਿਹਾ...
ਗਡਕਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਕੁਝ ਮੀਡੀਆ ਹਾਊਸ ਅਜਿਹੀਆਂ ਖ਼ਬਰਾਂ ਚਲਾ ਰਿਹਾ ਹੈ ਕਿ ਦੋ ਪਹੀਆ ਵਾਹਨਾਂ 'ਤੇ ਟੋਲ ਟੈਕਸ ਲਿਆ ਜਾਵੇਗਾ। ਟੋਲ ਟੈਕਸ ਲਾਏ ਜਾਣ ਦੀਆਂ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਅਜਿਹਾ ਕੋਈ ਫ਼ੈਸਲਾ ਪ੍ਰਸਤਾਵਿਤ ਨਹੀਂ ਹੈ। ਦੋ ਪਹੀਆ ਵਾਹਨ ਦੇ ਟੋਲ 'ਤੇ ਪੂਰੀ ਤਰ੍ਹਾਂ ਛੋਟ ਜਾਰੀ ਰਹੇਗੀ। ਸੱਚ ਜਾਣੇ ਬਿਨਾਂ ਝੂਠੀਆਂ ਖ਼ਬਰਾਂ ਫੈਲਾਉਣਾ ਸਿਹਤਮੰਦ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।

ਮੰਤਰੀ ਨੇ ਹੋਰ ਕੀ ਕਿਹਾ?
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਮਕਸਦ ਸੜਕਾਂ ਨੂੰ ਆਧੁਨਿਕ ਬਣਾਉਣਾ ਅਤੇ ਆਮ ਲੋਕਾਂ ਲਈ ਯਾਤਰਾ ਨੂੰ ਆਸਾਨ ਬਣਾਉਣਾ ਹੈ, ਨਾ ਕਿ ਉਨ੍ਹਾਂ ਉੱਤੇ ਵਾਧੂ ਭਾਰ ਪਾਉਣਾ।
ਬੀਤੇ ਦਿਨੀਂ ਗਡਕਰੀ ਨੇ ਕੀਤਾ ਸੀ ਵੱਡਾ ਐਲਾਨ
ਦੱਸ ਦੇਈਏ ਕਿ ਇਸ ਮਹੀਨੇ ਦੀ 18 ਤਾਰੀਖ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ 'ਤੇ ਫਾਸਟੈਗ ਪਾਸ ਸਕੀਮ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਨੈਸ਼ਨਲ ਹਾਈਵੇਅ 'ਤੇ ਨਿਰਵਿਘਨ ਅਤੇ ਮੁਸ਼ਕਲ ਰਹਿਤ ਯਾਤਰਾ ਵੱਲ ਇਕ ਪਰਿਵਰਤਨਸ਼ੀਲ ਕਦਮ ਦੱਸਿਆ। ਉਨ੍ਹਾਂ ਨੇ ਇਸ ਪਾਸ ਦੀ ਫੀਸ, ਮਿਆਦ, ਦੂਰੀ ਅਤੇ ਹੋਰ ਸ਼ਰਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਨਾਲ ਮੈਟਰੋ ਸ਼ਹਿਰਾਂ ਵਿਚ ਰੋਜ਼ਾਨਾ ਦਫਤਰ ਜਾਣ ਵਾਲਿਆਂ ਨੂੰ ਟੋਲ ਪਲਾਜ਼ਿਆਂ 'ਤੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਤੋਂ ਛੁਟਕਾਰਾ ਮਿਲ ਸਕਦਾ ਹੈ।
ਭਾਸ਼ਾ ਵਿਵਾਦ 'ਤੇ ਬੋਲੇ ਅਮਿਤ ਸ਼ਾਹ, 'ਹੁਣ 13 ਭਾਸ਼ਾਵਾਂ 'ਚ ਹੋ ਰਹੀਆਂ JEE, NEET ਤੇ CUET ਪ੍ਰੀਖਿਆਵਾਂ'
NEXT STORY