ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 18 ਜੂਨ, 2024 ਨੂੰ ਹੋਣ ਵਾਲੀ UGC-NET ਜੂਨ 2024 ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। NTA ਨੇ ਦੋ ਸ਼ਿਫਟਾਂ ਵਿੱਚ OMR (ਪੈੱਨ ਅਤੇ ਪੇਪਰ) ਮੋਡ ਵਿੱਚ ਪ੍ਰੀਖਿਆ ਕਰਵਾਈ ਸੀ।
19 ਜੂਨ, 2024 ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੂੰ ਗ੍ਰਹਿ ਮੰਤਰਾਲਾ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਨੈਸ਼ਨਲ ਸਾਈਬਰ ਕ੍ਰਾਈਮ ਥਰੇਟ ਐਨਾਲਿਸਿਸ ਯੂਨਿਟ ਤੋਂ ਪ੍ਰੀਖਿਆ ਦੇ ਸਬੰਧ ਵਿੱਚ ਕੁਝ ਜਾਣਕਾਰੀ ਪ੍ਰਾਪਤ ਹੋਈ। ਇਹ ਇਨਪੁਟਸ ਪਹਿਲੀ ਨਜ਼ਰੇ ਇਹ ਸੰਕੇਤ ਦਿੰਦੇ ਹਨ ਕਿ ਮੰਗਲਵਾਰ ਨੂੰ ਹੋਈ ਪ੍ਰੀਖਿਆ ਵਿੱਚ ਗੜਬੜੀ ਹੋਈ ਸੀ।
ਸੀ.ਬੀ.ਆਈ. ਕਰੇਗੀ ਮਾਮਲੇ ਦੀ ਜਾਂਚ
ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਮੰਤਰਾਲਾ ਨੇ UGC-NET ਜੂਨ 2024 ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਪ੍ਰੀਖਿਆ ਨਵੇਂ ਸਿਰੇ ਤੋਂ ਲਈ ਜਾਵੇਗੀ, ਜਿਸ ਦੀ ਜਾਣਕਾਰੀ ਵੱਖਰੇ ਤੌਰ 'ਤੇ ਸਾਂਝੀ ਕੀਤੀ ਜਾਵੇਗੀ। ਨਾਲ ਹੀ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ।
ਤਾਮਿਲਨਾਡੂ : ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਲੋਕਾਂ ਦੀ ਮੌਤ, CM ਨੇ ਦਿੱਤਾ CB-CID ਜਾਂਚ ਦਾ ਹੁਕਮ
NEXT STORY