ਉਨਾਓ: ਉਨਾਓ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਏ ਹੈ, ਜਿਥੇ ਪਿਛਲੇ ਸਾਲ ਦਸੰਬਰ 'ਚ ਉਨਾਓ 'ਚ ਦਰਜ ਹੋਏ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ 'ਚ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਨੇ ਦੱਸਿਆ ਕਿ ਜਨਾਨੀ ਨੇ ਆਪਣੇ ਪਿਤਾ ਅਤੇ ਭਰਾ ਉੱਤੇ ਝੂਠੇ ਦੋਸ਼ ਲਗਾਏ ਸਨ। ਜਦਕਿ ਡੀ.ਐੱਨ.ਏ. ਟੈਸਟ 'ਚ ਇਹ ਵੀ ਪਾਇਆ ਗਿਆ ਹੈ ਕਿ ਬੱਚਾ ਉਸ ਦੇ ਪ੍ਰੇਮੀ ਦਾ ਹੈ। ਜਨਾਨੀ ਨੇ ਕਬੂਲ ਕੀਤਾ ਕਿ ਇਹ ਉਸ ਦੇ ਪ੍ਰੇਮੀ ਦਿਲੀਪ ਦੇ ਕਹਿਣ ਉਤੇ ਹੀ ਇਹ ਸਭ ਕੀਤਾ ਸੀ।
ਇਹ ਵੀ ਪੜ੍ਹੋ : ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਦੀ ਮੈਂਬਰ ਨੇ ਕੀਤੇ ਤਿੱਖੇ ਸਵਾਲ
ਇਹ ਹੈ ਪੂਰਾ ਮਾਮਲਾ
29 ਦਸੰਬਰ 2019 ਦਾ ਹੈ, ਜਦੋਂ ਲਖਨਊ ਦੇ ਬੰਥਰਾ ਦੀ ਰਹਿਣ ਵਾਲੀ ਇਕ ਜਨਾਨੀ ਨੇ ਪਿਤਾ ਅਤੇ ਚਚੇਰਾ ਭਰਾ ਉੱਤੇ ਉਸ ਨਾਲ ਤਿੰਨ ਸਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ, 7 ਮਹੀਨਿਆਂ ਦੀ ਗਰਭ ਅਵਸਥਾ 'ਤੇ ਉਸ ਦਾ ਵਿਆਹ 19 ਅਪ੍ਰੈਲ 2019 ਨੂੰ ਉਨਾਓ ਦੇ ਸਦਰ ਕੋਤਵਾਲੀ ਖੇਤਰ ਦੇ ਇਕ ਪਿੰਡ 'ਚ ਹੋਇਆ ਸੀ। 6 ਮਈ ਨੂੰ ਵਿਆਹ ਤੋਂ 17 ਦਿਨ ਬਾਅਦ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਪੀੜਤ ਦੀ ਸ਼ਿਕਾਇਤ 'ਤੇ ਤਤਕਾਲੀ ਐੱਸ.ਪੀ. ਨੇ ਉਸਦੇ ਪਿਤਾ ਸਣੇ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਮੰਗਲਵਾਰ ਨੂੰ ਕੇਸ ਦਾ ਖੁਲਾਸਾ ਕਰਦਿਆਂ ਮਹਿਲਾ ਥਾਣਾ ਸਦਰ ਦੇ ਐੱਸ.ਐੱਚ. ਓ ਇੰਦਰਪਾਲ ਸਿੰਘ ਸੇਂਗਰ ਨੇ ਦੱਸਿਆ ਕਿ ਜਨਾਨੀ ਦੇ ਵਿਆਹ ਤੋਂ ਦੋ ਸਾਲ ਪਹਿਲਾਂ ਲਖਨਊ ਦੇ ਬੰਥਰਾ ਨਿਵਾਸੀ ਦਿਲੀਪ ਨਾਮ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸਨ।
ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ
ਇਸ ਦੌਰਾਨ ਜਦੋਂ ਉਹ ਗਰਭਵਤੀ ਹੋ ਗਈ ਅਤੇ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਉਸ ਦਾ ਵਿਆਹ ਕਰ ਦਿੱਤਾ ਗਿਆ। ਇਕ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਉਸ ਨੇ ਨੇ ਆਪਣੇ ਜੁਰਮ ਨੂੰ ਲੁਕਾਉਣ ਲਈ ਪਿਤਾ ਅਤੇ ਹੋਰ ਲੋਕਾਂ ਨੂੰ ਝੂਠੇ ਕੇਸ 'ਚ ਫਸਾਇਆ। ਡੀ.ਐਨ.ਏ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦਿਲੀਪ ਬੱਚੇ ਦਾ ਪਿਤਾ ਹੈ। ਦੋਸ਼ੀ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਕਸ਼ਮੀਰ ਦਾ ਸਵੈ-ਸਿੱਖਿਅਤ ਕਲਾਕਾਰ ਕੈਨਵਸ 'ਤੇ ਤਿਆਰ ਕਰਦਾ ਹੈ ਮਨਮੋਹਕ ਤਸਵੀਰਾਂ
NEXT STORY