ਧਨਬਾਦ (ਵਾਰਤਾ)- ਝਾਰਖੰਡ ’ਚ ਧਨਬਾਦ ਜ਼ਿਲ੍ਹੇ ਦੇ ਗੋਵਿੰਦਪੁਰ ਥਾਣਾ ਖੇਤਰ ’ਚ ਮੰਗਲਵਾਰ ਦੀ ਸਵੇਰ ਕਾਰ ’ਚ ਖੱਡ ’ਚ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਕਾਰ ’ਤੇ ਸਵਾਰ ਲੋਕ ਜਾ ਰਹੇ ਸਨ, ਉਦੋਂ ਜੀ.ਟੀ. ਰੋਡ ਕਾਲਾਡੀਹ ਮੋੜ ’ਤੇ ਕਾਰ ਬੇਕਾਬੂ ਹੋ ਕੇ ਪੁਲੀਆ ਹੇਠਾਂ ਖੱਡ ’ਚ ਡਿੱਗ ਗਈ।
ਇਹ ਵੀ ਪੜ੍ਹੋ : ਲਾੜਾ ਬਾਰਾਤ ਲੈ ਕੇ ਨਹੀਂ ਆਇਆ ਤਾਂ ਲਾੜੀ ਨੇ ਸਹੁਰੇ ਘਰ ਜਾ ਕੇ ਦਿੱਤਾ ਧਰਨਾ
ਮ੍ਰਿਤਕਾਂ ’ਚ 2 ਲੋਕਾਂ ਦੀ ਪਛਾਣ ਵਸੀਮ ਅਕਰਮ ਅਤੇ ਸ਼ਕੀਲ ਅਹਿਮਦ ਦੇ ਰੂਪ ’ਚ ਕੀਤੀ ਗਈ ਹੈ, ਜਦੋਂ ਕਿ ਹੋਰ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਸ਼ਕੀਲ ਅਹਿਮਦ ਟਾਟਾ ਵੈਸਟ ਬੋਕਾਰੋ ਡਿਵੀਜ਼ਨ ਘਾਟੋ ’ਚ ਤਾਇਨਾਤ ਸੀ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ਼ਹੀਦ ਨਿਰਮਲ ਮਹਤੋ ਮੈਡੀਕਲ ਯੂਨੀਵਰਸਿਟੀ ਹਸਪਤਾਲ (ਐੱਸ.ਐੱਨ.ਐੱਮ.ਸੀ.ਐੱਚ.) ਧਨਬਾਦ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਟਲ ਬਿਹਾਰੀ ਵਾਜਪਾਈ ’ਤੇ ਰੱਖਿਆ ਜਾਵੇਗਾ ਯਮੁਨਾ ਐਕਸਪ੍ਰੈੱਸ-ਵੇ ਦਾ ਨਾਂ, PM ਮੋਦੀ ਜਲਦ ਕਰ ਸਕਦੇ ਹਨ ਐਲਾਨ
NEXT STORY