ਮੁੰਬਈ— ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਇਕ ਜਨਤਕ ਪ੍ਰੋਗਰਮ 'ਚ ਕਥਿਤ ਤੌਰ 'ਤੇ ਥੱਪੜ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ 30 ਸਾਲਾ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਰ.ਪੀ. ਆਈ (ਅਠਾਵਲੇ) ਦੇ ਪ੍ਰਮੁੱਖ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਅੰਬਰਨਾਥ 'ਚ ਸ਼ਨੀਵਾਰ ਦੀ ਸ਼ਾਮ ਇਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਸੰਵਿਧਾਨ 'ਤੇ ਭਾਸ਼ਣ ਦੇਣ ਤੋਂ ਬਾਅਦ ਮੰਚ ਤੋਂ ਹੇਠਾਂ ਉਤਰਦੇ ਸਮੇਂ ਕਰੀਬ 10.15 ਵਜੇ ਇਹ ਘਟਨਾ ਹੋਈ। ਪ੍ਰਵੀਨ ਗੋਸਾਵੀ (30) ਨੇ ਅਠਾਵਲੇ ਨੂੰ ਮਾਲਾ ਪਾਉਣ ਦੇ ਬਹਾਨੇ ਕਥਿਤ ਤੌਰ 'ਤੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਰਾਜ ਮੰਤਰੀ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੇ ਖੜ੍ਹੇ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਗੋਸਾਵੀ ਦੀ ਮੰਸ਼ਾ ਨੂੰ ਸਫ਼ਲ ਨਹੀਂ ਹੋਣ ਦਿੱਤਾ। ਪੁਲਸ ਨੇ ਦੱਸਿਆ ਕਿ ਲੋਕਾਂ ਵੱਲੋਂ ਕੁੱਟੇ ਗਏ ਗੋਸਾਵੀ ਨੂੰ ਪਹਿਲਾਂ ਉਲਹਾਸਨਗਰ 'ਚ ਭਰਤੀ ਕਰਵਾਇਆ ਗਿਆ ਸੀ ਪਰ ਬਾਅਦ 'ਚ ਉਸ ਨੂੰ ਮੁਬੰਈ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਇਗਆ। ਅੰਬਰਨਾਥ ਪੁਲ ਥਾਣਾ ਨਿਰੀਖਕ ਕੇ.ਜੀ. ਚੌਹਾਨ ਨੇ ਕਿਹਾ,''ਅਸੀਂ ਧਾਰਾ 353 ਅਤੇ 332 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਗੋਸਾਵੀ ਨੂੰ ਅਜੇ ਹਿਰਾਸਤ 'ਚ ਲਿਆ ਗਿਆ, ਗ੍ਰਿਫਤਾਰ ਨਹੀਂ ਕੀਤਾ ਗਿਆ।''
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਸਾਵੀ ਨੇ ਹਮਲਾ ਕਿਉਂ ਕੀਤਾ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਆਰ.ਪੀ. ਆਈ. (ਏ) ਤੋਂ ਬਰਖਾਸਤ ਕੀਤਾ ਜਾਣਾ ਇਕ ਕਾਰਨ ਹੋ ਸਕਦਾ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਸਥਾਨਕ ਆਰ.ਪੀ.ਆਈ. (ਏ) ਇਕਾਈ ਨੇ ਘਟਨਾ ਦੇ ਵਿਰੋਧ 'ਚ ਐਤਵਾਰ ਨੂੰ ਅੰਬਰਨਾਥ ਬੰਦ ਦੀ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ 'ਚ ਸਥਿਤੀ ਸ਼ਾਂਤ ਹੈ ਅਤੇ ਨਿਗਰਾਨੀ ਰੱਖਣ ਲਈ ਵੱਡੀ ਗਿਣਤੀ 'ਚ ਪੁਲਸ ਕਰਮਾਰੀ ਉੱਥੇ ਤਾਇਨਾਤ ਕੀਤੇ ਗਏ ਹਨ।
ਅਸਾਮ ਪੰਚਾਇਤੀ ਚੋਣਾਂ: ਦੂਜੇ ਪੜਾਅ 'ਤੇ ਵੋਟਿੰਗ ਸ਼ੁਰੂ
NEXT STORY