ਓਨਾਵ- ਉੱਤਰ ਪ੍ਰਦੇਸ਼ 'ਚ ਓਨਾਵ ਦੇ ਓਰਾਸ ਖੇਤਰ 'ਚ ਮੰਗਲਵਾਰ ਨੂੰ ਇਕ ਸੁੱਕੇ ਪਏ ਤਾਲਾਬ ਦੇ ਕਿਨਾਰੇ ਇਕ ਜਨਾਨੀ ਅਤੇ ਉਸ ਦੀਆਂ 2 ਧੀਆਂ ਦੀਆਂ ਲਾਸ਼ਾਂ ਮਿਲਣ ਨਾਲ ਹੜਕੰਪ ਮਚ ਗਿਆ। ਪੁਲਸ ਸੁਪਰਡੈਂਟ ਵਿਕਰਾਂਤਵੀਰ ਨੇ ਇਹ ਦੱਸਿਆ ਕਿ ਟਿਕਰਾ ਪਿੰਡ ਕੋਲ ਸੁੱਕੇ ਹੋਏ ਤਾਲਾਬ ਦੇ ਕਿਨਾਰੇ ਇਕ ਜਨਾਨੀ ਅਤੇ ਉਸ ਦੀਆਂ 2 ਧੀਆਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਦੀ ਪਛਾਣ ਕਰਵਾਈ। ਜਨਾਨੀ ਦੀ ਪਛਾਣ ਗੁਆਂਢੀ ਪਿੰਡ ਪੂਰਨ ਖੇੜਾ ਵਾਸੀ ਚੰਦਰਪਾਲ ਦੀ ਵਿਆਹੁਤਾ ਬੇਟੀ ਸਰੋਜਨੀ (35) ਅਤੇ ਉਸ ਦੀਆਂ 2 ਧੀਆਂ ਸ਼ਿਵਾਨੀ (9) ਅਤੇ ਰੋਸ਼ਨੀ (7) ਦੇ ਰੂਪ 'ਚ ਹੋਈ।
ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਬਾਹਰ ਤਾਲਾਬ ਦੇ ਕਿਨਾਰੇ ਤਿੰਨਾਂ ਲਾਸ਼ਾਂ ਦੇ ਗਲੇ 'ਚ ਨਿਸ਼ਾਨ ਮਿਲੇ ਹਨ। ਜਿਸ ਤੋਂ ਲੱਗਦਾ ਹੈ ਗਲ਼ ਦਬਾ ਕੇ ਕਤਲ ਕੀਤਾ ਗਿਆ ਹੈ। ਜਾਂਚ ਦੌਰਾਨ ਪਹਿਲੀ ਨਜ਼ਰ 'ਚ ਇਹ ਪਰਿਵਾਰਕ ਵਿਵਾਦ ਲੱਗ ਰਿਹਾ ਹੈ। ਮ੍ਰਿਤਕਾ ਦੇ ਪਤੀ ਅਤੇ ਦਿਓਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ। ਪੁਲਸ ਸੁਪਰਡੈਂਟ ਨੇ ਡੌਗ ਸਕੁਐਰਡ ਅਤੇ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾ ਜਾਂਚ ਕਰਨ ਦੇ ਆਦੇਸ਼ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇੰਨੀਂ ਦਿਨੀਂ ਮ੍ਰਿਤਕ ਜਨਾਨੀ ਅਤੇ ਉਸ ਦੇ ਪਤੀ 'ਚ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵਿਵਾਦ ਕਾਰਨ ਹੀ ਔਰਤ ਪੇਕੇ ਆ ਗਈ ਸੀ। ਜਿਸ ਨੂੰ ਪਤੀ ਆ ਕੇ ਲੈ ਗਿਆ ਸੀ।
ਸੋਮਵਾਰ ਦੁਪਹਿਰ ਨੂੰ ਉਹ ਆਪਣੀਆਂ 2 ਬੱਚੀਆਂ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੇ ਸੈਦਾਪੁਰ ਓਰਾਸ ਤੋਂ ਪੇਕੇ ਪੂਰਨਖੇੜਾ ਲਈ ਨਿਕਲੀ ਸੀ। ਪੇਕੇ ਪਹੁੰਚਦੀ ਉਸ ਤੋਂ ਪਹਿਲਾਂ ਹੀ ਉਸ ਦੀ ਅਤੇ ਉਸ ਦੀਆਂ ਦੋਹਾਂ ਬੇਟੀਆਂ ਦੀ ਗਲ਼ ਦਬਾ ਕੇ ਹੱਤਿਆ ਕਰ ਦਿੱਤੀ ਗਈ। ਹਾਦਸੇ ਵਾਲੀ ਜਗ੍ਹਾ ਤੋਂ ਉਸ ਦਾ ਪੇਕਾ ਲਗਭਗ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ। ਪਿੰਡਵਾਸੀਆਂ ਨੇ ਦੱਸਿਆ ਕਿ ਜਨਾਨੀ ਦਾ ਵਿਆਹ ਲਗਭਗ 15 ਸਾਲ ਪਹਿਲਾਂ ਸੈਦਾਪੁਰ ਪਿੰਡ ਵਾਸੀ ਅਨੰਤੂ ਨਾਲ ਹੋਇਆ ਸੀ।
ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਜਾਣੋ ਨਿਯਮ
NEXT STORY