ਲਖਨਊ- ਉੱਤਰ ਪ੍ਰਦੇਸ਼ ਵਿਚ ਆਂਗਣਵਾੜੀ 'ਚ ਨੌਕਰੀਆਂ ਨਿਕਲੀਆਂ ਹਨ। ਸੂਬੇ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਆਂਗਣਵਾੜੀ ਅਹੁਦਿਆਂ ਲਈ 23 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਆਂਗਣਵਾੜੀ 2024 ਭਰਤੀ ਲਈ ਰਜਿਸਟ੍ਰੇਸ਼ਨ ਪ੍ਰੋਸੈੱਸ ਅਧਿਕਾਰਤ ਵੈੱਬ ਪੋਰਟਲ http://upanganwadibharti.in 'ਤੇ ਸ਼ੁਰੂ ਹੋ ਚੁੱਕੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਆਂਗਣਵਾੜੀ ਵਰਕਰ ਦੇ ਅਹੁਦੇ 'ਤੇ ਭਰਤੀ ਲਈ ਸਿਰਫ਼ 12ਵੀਂ ਪਾਸ ਔਰਤਾਂ ਹੀ ਅਪਲਾਈ ਕਰ ਸਕਦੀਆਂ ਹਨ। ਇਸ ਅਹੁਦੇ ਲਈ ਚੋਣ ਲਈ ਮੈਰਿਟ ਇੰਟਰਮੀਡੀਏਟ ਤੋਂ ਪੋਸਟ ਗ੍ਰੈਜੂਏਸ਼ਨ ਤੱਕ ਯੋਗਤਾ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।
ਉਮਰ ਹੱਦ
ਆਂਗਣਵਾੜੀ ਅਹੁਦੇ ਲਈ ਉਮਰ ਹੱਦ ਦੀ ਗੱਲ ਕਰੀਏ ਤਾਂ ਉਮਰ 18 ਤੋਂ 35 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਆਂਗਣਵਾੜੀ ਵਰਕਰਾਂ ਦੀ ਚੋਣ ਪ੍ਰਕਿਰਿਆ
ਆਂਗਣਵਾੜੀ ਵਰਕਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਵਿਧਵਾ/ਕਾਨੂੰਨੀ ਤੌਰ 'ਤੇ ਤਲਾਕਸ਼ੁਦਾ/ਤਿਆਗੀਆਂ ਔਰਤ ਬਿਨੈਕਾਰਾਂ ਅਤੇ ਸ਼ਹਿਰੀ ਖੇਤਰਾਂ ਵਿਚ ਸਬੰਧਤ ਗ੍ਰਾਮ ਸਭਾ/ਵਾਰਡ ਦੇ ਨਿਵਾਸੀਆਂ ਨੂੰ ਚੋਣ 'ਚ ਤਰਜੀਹ ਦਿੱਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ
-ਸਭ ਤੋਂ ਪਹਿਲਾਂ ਯੂਪੀ ਆਂਗਣਵਾੜੀ ਭਰਤੀ 2024 upanganwabidharti.in ਦੀ ਵੈੱਬਸਾਈਟ 'ਤੇ ਜਾਓ।
-ਹੁਣ ਵੈੱਬਸਾਈਟ ਦੇ ਹੋਮ ਪੇਜ 'ਤੇ ਦਿੱਤੇ ਲਿੰਕ 'ਤੇ ਕਲਿੱਕ ਕਰੋ।
-ਅਗਲੇ ਪੰਨੇ 'ਤੇ ਆਪਣੇ ਜ਼ਿਲ੍ਹੇ ਦੇ ਅੱਗੇ ਦਿੱਤੇ ਲਿੰਕ 'ਤੇ ਕਲਿੱਕ ਕਰੋ।
-ਹੁਣ ਅਰਜ਼ੀ ਫਾਰਮ ਭਰੋ।
-ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸ ਦਾ ਪ੍ਰਿੰਟ ਲਓ।
ਨਾਬਾਲਿਗ ਨਾਲ ਸੈਕਸ ਸ਼ੋਸ਼ਣ ਦੇ 65 ਸਾਲਾ ਦੋਸ਼ੀ ਨੂੰ 83 ਸਾਲ ਦੀ ਜੇਲ
NEXT STORY