ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਬੀਤੇ ਦਿਨੀਂ ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ 'ਤੇ ਇਕ ਕਿਸ਼ਤੀ 'ਚ ਅੱਗ ਲੱਗ ਗਈ ਸੀ, ਜਿਸ 'ਚ 34 ਲੋਕਾਂ ਦੀ ਮੌਤ ਹੋ ਗਈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ 'ਚ ਇਕ ਭਾਰਤੀ-ਅਮਰੀਕੀ ਜੋੜੇ ਸੰਜੀਰੀ ਦੇਓਪੁਜਾਰੀ ਅਤੇ ਉਨ੍ਹਾਂ ਦੇ ਪਤੀ ਕਾਉਸਤੁਭ ਨਿਰਮਲ ਦੀ ਵੀ ਮੌਤ ਹੋ ਗਈ ਹੈ। ਉਂਝ ਅਜੇ ਡੀ. ਐੱਨ. ਏ. ਰਿਪੋਰਟ ਰਾਹੀਂ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਉਨ੍ਹਾਂ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਨਿਰਮਲ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਸੰਜੀਰੀ ਦੰਦਾਂ ਦੀ ਡਾਕਟਰੀ ਸਬੰਧੀ ਟ੍ਰੇਨਿੰਗ ਲੈ ਰਹੀ ਸੀ। ਨਿਰਮਲ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਸੀ, ਜਦੋਂ ਕਿ ਸੰਜੀਰੀ ਪਿਛੋਕੜ ਨਾਗਪੁਰ ਤੋਂ ਸੀ। ਸੁਰੱਖਿਅਤ ਬਚੇ ਪੰਜ ਲੋਕ ਚਾਲਕ ਦਲ ਦੇ ਮੈਂਬਰ ਹਨ, ਜੋ ਕਿ ਕਿਸ਼ਤੀ ਦੇ ਉਪਰਲੇ ਹਿੱਸੇ ਦੇ ਫੱਟੇ 'ਤੇ ਸੁੱਤੇ ਹੋਏ ਸਨ। ਅੱਗ ਦੇਖ ਕੇ ਉਨ੍ਹਾਂ ਨੇ ਕਿਸ਼ਤੀ 'ਚੋਂ ਛਾਲ ਮਾਰ ਦਿੱਤੀ ਅਤੇ ਇਕ ਛੋਟੀ ਕਿਸ਼ਤੀ ਲੈ ਕੇ ਕਿਨਾਰੇ 'ਤੇ ਪੁੱਜ ਗਏ। ਗੋਤਾਖੋਰਾਂ ਨੇ ਕਿਸ਼ਤੀ 'ਚ ਲੱਗੀ ਅੱਗ ਬੁਝਾਈ ਪਰ ਕੈਲੀਫੋਰਨੀਆ ਦੇ ਤੱਟ 'ਤੇ ਕਿਸ਼ਤੀ ਡੁੱਬ ਗਈ।
ਕਿਸ਼ਤੀ ਵਿਚ 33 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸ ਦੁਖਾਂਤ ਵਿਚ 34 ਦੇ ਕਰੀਬ ਲੋਕ ਮਾਰੇ ਗਏ ਹਨ। ਭਾਰਤੀ-ਅਮਰੀਕੀ ਜੋੜੇ ਦੇ ਪਰਿਵਾਰ ਨੂੰ ਡਰ ਹੈ ਕਿ ਇਸ ਹਾਦਸੇ 'ਚ ਦੋਵੇਂ ਮਾਰੇ ਗਏ ਹਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੋੜਾ ਅੱਗ ਦੀ ਲਪੇਟ ਵਿੱਚ ਕਿਸ਼ਤੀ ਵਿਚ ਆ ਗਿਆ ਹੈ ਤਾਂ ਪਰਿਵਾਰਕ ਮੈਂਬਰ ਅਮਰੀਕਾ ਲਈ ਰਵਾਨਾ ਹੋ ਗਏ। ਫਿਲਹਾਲ ਪੀੜਤਾਂ ਦੀ ਪਛਾਣ ਕਰਨ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਡੀ. ਐੱਨ. ਏ. ਮੈਪਿੰਗ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਸ਼ੁਰੂਆਤੀ ਰਿਪੋਰਟਾਂ ਸੁਰੱਖਿਆ ਖਾਮੀਆਂ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ।
ਲੈਂਡਰ ਵਿਕ੍ਰਮ ਨਾਲ ਸੰਪਰਕ ਕਾਇਮ ਕਰਨ ਦੀ ਉਮੀਦ ਨਾ ਦੇ ਬਰਾਬਰ : ਇਸਰੋ
NEXT STORY