ਵਾਸ਼ਿੰਗਟਨ : ਪੈਂਟਾਗਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਕਤੀ ਦਾ ਸਹੀ ਸੰਤੁਲਨ ਬਣਾਈ ਰੱਖਣ ਲਈ ਅਮਰੀਕਾ ਭਾਰਤ ਨਾਲ ਰੱਖਿਆ ਸਬੰਧਾਂ 'ਚ ਨਿਵੇਸ਼ ਕਰ ਰਿਹਾ ਹੈ। ਇੰਡੋ-ਪੈਸੀਫਿਕ ਸੁਰੱਖਿਆ ਮਾਮਲਿਆਂ ਲਈ ਰੱਖਿਆ ਵਿਭਾਗ ਦੇ ਸਹਾਇਕ ਸਕੱਤਰ ਐਲੀ ਰੈਟਨਰ ਨੇ ਚੀਨ 'ਤੇ ਕਾਂਗਰਸ ਦੀ ਬਹਿਸ ਦੌਰਾਨ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਨੂੰ ਦੱਸਿਆ ਕਿ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਚੀਨ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਮੁੱਖ ਕਾਰਕਾਂ 'ਚੋਂ ਇਕ ਹੈ। ਉਨ੍ਹਾਂ ਕਿਹਾ, "ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਸਰਕਾਰ ਨੇ ਭਾਰਤ ਦੇ ਨਾਲ ਇਕ ਮਹੱਤਵਪੂਰਨ ਟੈਕਨਾਲੋਜੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਮੁੱਖ ਰੱਖਿਆ ਪਲੇਟਫਾਰਮਾਂ ਨੂੰ ਸਹਿ-ਰਚਨਾ ਕਰਨ ਦੇ ਮੌਕਿਆਂ 'ਤੇ ਗਹਿਰਾਈ ਨਾਲ ਚਰਚਾ ਵੀ ਸ਼ਾਮਲ ਹੈ।"
ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ: ਲਾਸ਼ਾਂ ਦਫਨਾਉਣ ਲਈ ਨਹੀਂ ਬਚੀ ਥਾਂ, ਹੁਣ ਤੱਕ ਹੋ ਚੁੱਕੀਆਂ ਹਨ 24 ਹਜ਼ਾਰ ਤੋਂ ਵੱਧ ਮੌਤਾਂ
ਰੈਟਨਰ ਨੇ ਕਿਹਾ, ''ਅਸੀਂ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਕਤੀ ਦੇ ਢੁੱਕਵੇਂ ਸੰਤੁਲਨ ਨੂੰ ਬਣਾਈ ਰੱਖਣ ਲਈ ਭਾਰਤ ਨਾਲ ਆਪਣੇ ਰੱਖਿਆ ਸਬੰਧਾਂ 'ਚ ਮਹੱਤਵਪੂਰਨ ਨਿਵੇਸ਼ ਕਰ ਰਹੇ ਹਾਂ।'' ਆਸਟ੍ਰੇਲੀਆ ਅਤੇ ਜਾਪਾਨ ਦੇ ਨਾਲ 'ਕਵਾਡ' (ਚਤੁਰਭੁਜ ਸਮੂਹ) ਸਾਂਝੇਦਾਰੀ 'ਚ ਨਿਵੇਸ਼ ਕੀਤਾ। ਉਨ੍ਹਾਂ ਕਿਹਾ, "ਅਸੀਂ ਲੋਕਤੰਤਰ, ਸਪੱਸ਼ਟਤਾ ਅਤੇ ਨਿਰਪੱਖਤਾ ਵਰਗੇ ਆਪਣੇ ਸਾਂਝੇ ਹਿੱਤਾਂ ਅਤੇ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਅਤੇ ਪੀਆਰਸੀ (ਪੀਪਲਜ਼ ਰੀਪਬਲਿਕ ਆਫ਼ ਚਾਈਨਾ) ਦੁਆਰਾ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਸਮਾਨ ਸੋਚ ਵਾਲੇ ਭਾਈਵਾਲਾਂ ਨੂੰ ਇਕੱਠੇ ਕਰ ਰਹੇ ਹਾਂ।"
ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀਆਂ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ 12-13 ਨੂੰ ਹੋਣ ਵਾਲੀਆਂ ਖੇਤਰੀ ਚੋਣਾਂ
ਸੈਨੇਟ ਦੀ ਵਿਦੇਸ਼ ਸਬੰਧਾਂ ਨਾਲ ਜੁੜੀ ਕਮੇਟੀ ਦੇ ਚੇਅਰਮੈਨ ਸੈਨੇਟਰ ਰੋਜਰ ਵਿਕਰ ਨੇ ਕਿਹਾ ਕਿ ਚੀਨ ਦਹਾਕਿਆਂ ਤੋਂ ਖੇਤਰ ਵਿੱਚ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਸਰਗਰਮ ਹੈ ਅਤੇ ਹਮਲਾਵਰਤਾ ਦਿਖਾ ਰਿਹਾ ਹੈ। ਉਨ੍ਹਾਂ ਕਿਹਾ, "ਪਿਛਲੇ 60 ਸਾਲਾਂ ਵਿੱਚ ਚੀਨ ਨੇ ਸੋਵੀਅਤ ਯੂਨੀਅਨ ਨਾਲ ਲਗਭਗ ਪ੍ਰਮਾਣੂ ਸੰਘਰਸ਼ ਦਾ ਜੋਖਮ ਲਿਆ, ਵੀਅਤਨਾਮ ਨਾਲ ਯੁੱਧ ਲੜਿਆ ਅਤੇ ਹਾਲ ਹੀ 'ਚ ਆਪਣੇ ਖੇਤਰੀ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਨਾਲ ਕਈ ਹਿੰਸਕ ਝੜਪਾਂ ਕੀਤੀਆਂ।"
ਇਹ ਵੀ ਪੜ੍ਹੋ : ਪਾਕਿਸਤਾਨ ਹੋਇਆ ਫਿਰ ਬੇਇੱਜ਼ਤ, ਜਲ ਸੈਨਾ ਅਭਿਆਸ ਲਈ ਬੁਲਾਏ 110 ਦੇਸ਼ ਪਰ ਆਏ ਸਿਰਫ਼ 7
ਵਿਕਰ ਨੇ ਕਿਹਾ ਕਿ ਇਹ "ਚੀਨੀ ਕਮਿਊਨਿਸਟ ਪਾਰਟੀ" ਦੀ ਪਹੁੰਚ ਨੂੰ ਵਧਾਉਣ ਦੇ ਨਾਂ 'ਤੇ ਦੱਖਣੀ ਅਤੇ ਪੂਰਬੀ ਚੀਨ ਸਾਗਰ ਵਿੱਚ ਹਮਲਾਵਰ ਖੇਤਰੀ ਦਾਅਵੇ ਕਰਨਾ ਜਾਰੀ ਰੱਖਦਾ ਹੈ। ਹਿੰਦ-ਪ੍ਰਸ਼ਾਂਤ 'ਤੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੇ ਪ੍ਰਧਾਨ ਯੰਗ ਕਿਮ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਹੋਰ ਦੇਸ਼ ਚੀਨ ਦੇ ਜਾਸੂਸੀ ਗੁਬਾਰਿਆਂ ਦੇ ਨਿਸ਼ਾਨੇ 'ਤੇ ਹਨ। ਕਿਮ ਨੇ ਕਿਹਾ ਕਿ ਜਾਸੂਸੀ ਗੁਬਾਰੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੁਆਰਾ ਤਾਈਵਾਨ, ਜਾਪਾਨ, ਭਾਰਤ ਅਤੇ ਫਿਲੀਪੀਨਜ਼ ਵਰਗੇ ਹਿੰਦ-ਪ੍ਰਸ਼ਾਂਤ ਦੇਸ਼ਾਂ ਵਿੱਚ ਫੌਜੀ ਸੰਪਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਇਕ ਵੱਡੀ ਮੁਹਿੰਮ ਦਾ ਹਿੱਸਾ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ
NEXT STORY