ਅਹਿਮਦਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ। ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਕਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ ਭਾਰਤ ਆਉਣਗੇ। ਉਨ੍ਹਾਂ ਦੇ ਸਵਾਗਤ ਲਈ ਇਕ ਪਾਸੇ ਜਿੱਥੇ ਵੱਡੇ ਪੱਧਰ 'ਤੇ ਤਿਆਰੀ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੀ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟਰੰਪ ਸਭ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ 'ਚ ਜਾਣਗੇ, ਅਜਿਹੇ 'ਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਇਕ ਵੱਡਾ ਸਵਾਲ ਹੈ। ਅਹਿਮਦਾਬਾਦ 'ਚ ਪੀ. ਐੱਮ. ਮੋਦੀ ਅਤੇ ਟਰੰਪ ਥ੍ਰੀ-ਲੇਅਰ ਹਾਈ ਸਕਿਓਰਿਟੀ ਕਵਚ ਵਿਚਾਲੇ ਰਹਿਣਗੇ। ਸਭ ਤੋਂ ਕਰੀਬੀ ਘੇਰੇ 'ਚ ਹੋਵੇਗੀ ਅਮਰੀਕੀ ਸੀਕ੍ਰੇਟ ਸਰਵਿਸ, ਇਸ ਤੋਂ ਬਾਅਦ ਐੱਸ. ਪੀ. ਜੀ. ਅਤੇ ਕ੍ਰਾਈਮ ਬਰਾਂਚ ਅਹਿਮਦਾਬਾਦ ਦੇ ਦਸਤੇ। ਟਰੰਪ ਦੀ ਸੁਰੱਖਿਆ ਦੇ ਮੱਦੇਨਜ਼ਰ ਸੀਕ੍ਰੇਟ ਸਰਵਿਸ ਟੀਮ ਭਾਰਤ ਪਹੁੰਚ ਚੁੱਕੇ ਹਨ। ਇਹ ਅਹਿਮਦਾਬਾਦ ਦੇ ਵੱਖ-ਵੱਖ ਹੋਟਲਾਂ 'ਚ ਠਹਿਰੇ ਹੋਏ ਹਨ। ਇੰਨਾ ਹੀ ਨਹੀਂ, ਟੀਮ ਰਾਸ਼ਟਰਪਤੀ ਦੇ ਸਵਾਗਤ ਤੋਂ ਪਹਿਲਾਂ ਸੁਰੱਖਿਆ ਘੇਰੇ ਦੀ ਤਸਦੀਕ ਕਰਨ 'ਚ ਜੁਟੀ ਹੋਈ ਹੈ।
ਇਸ ਦੌਰਾਨ ਨਮਸਤੇ ਟਰੰਪ ਦੇ ਪ੍ਰੋਗਰਾਮ ਦੀ ਹਵਾਈ ਸੁਰੱਖਿਆ ਸਖਤ ਹੋਵੇਗੀ। ਉੱਥੇ ਆਸਮਾਨ ਵਿਚ ਏਅਰਫੋਰਸ ਦੇ 4 ਤੋਂ 5 ਹੈਲੀਕਾਪਟਰ ਚੱਕਰ ਲਾਉਣਗੇ। ਇਹ ਹਵਾਈ ਕਵਚ ਟਰੰਪ ਦੇ ਹਵਾਈ ਅੱਡੇ ਪਹੁੰਚਣ, ਰੋਡ-ਸ਼ੋਅ ਅਤੇ ਸਮਾਰੋਹ ਤੋਂ ਰਵਾਨਾ ਹੋਣ ਤਕ ਸੁਪਰ ਐਕਟਿਵ ਮੋੜ 'ਤੇ ਰਹੇਗਾ। ਟਰੰਪ ਦੀ ਵਿਸ਼ੇਸ਼ ਕਾਰ 'ਦਿ ਬੀਸਟ' ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਇਹ ਕਾਰ ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੈ। ਟਰੰਪ ਲਈ ਇਹ ਕਾਰ ਅਮਰੀਕੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਤੋਂ ਅਹਿਮਦਾਬਾਦ ਪਹੁੰਚੀ ਹੈ।
ਟਰੰਪ ਦੇ ਰੋਡ-ਸ਼ੋਅ ਲਈ 25 ਗੱਡੀਆਂ ਦਾ ਕਾਫਿਲ ਹੋਵੇਗਾ। ਟਰੰਪ ਜੋੜਾ ਤਾਜ ਮਹਲ ਨੂੰ ਦੇਖਣ ਲਈ 24 ਫਰਵਰੀ ਸ਼ਾਮ ਨੂੰ ਪਹੁੰਚੇਗਾ। ਟਰੰਪ-ਮੇਲਾਨੀਆ ਦਾ ਕਾਰਵਾਂ ਜਿੱਥੋਂ ਲੰਘੇਗਾ, ਉਸ ਲਈ 15 ਕਿਲੋਮੀਟਰ ਦਾ ਸੜਕ ਮਾਰਗ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਟਰੰਪ ਇਸ ਦੂਰੀ ਕਰੀਬ 12 ਮਿੰਟ 'ਚ ਤੈਅ ਕਰੇਗਾ। ਅਹਿਮਦਾਬਾਦ 'ਚ ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਦੇ ਰਸਤੇ ਵਿਚ ਥਾਂ-ਥਾਂ 20 ਥਾਵਾਂ 'ਤੇ ਸਟੇਜ ਬਣੇ ਰਹਿਣਗੇ, ਜੋ ਟਰੰਪ ਦੇ ਸਾਹਮਣੇ ਦੇਸ਼ ਦੇ ਸੂਬਿਆਂ ਦੀ ਸੱਭਿਆਚਾਰਕ ਝਾਂਕੀ ਪਰੇਡ ਦੇ ਅੰਦਾਜ਼ ਵਿਚ ਪੇਸ਼ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਟਰੰਪ ਸਾਬਰਮਤੀ ਗਾਂਧੀ ਆਸ਼ਰਮ ਵੀ ਜਾਣਗੇ। ਉਨ੍ਹਾਂ ਨੂੰ ਆਸ਼ਰਮ ਵਿਚ ਤੋਹਫੇ ਵਜੋਂ ਚਰਖਾ, ਮਹਾਤਮਾ ਗਾਂਧੀ ਦੀ ਜ਼ਿੰਦਗੀ ਨਾਲ ਜੁੜੀਆਂ ਦੋ ਕਿਤਾਬਾਂ ਅਤੇ ਤਸਵੀਰਾਂ ਦਿੱਤੀਆਂ ਜਾਣਗੀਆਂ।
ਪ੍ਰਦੂਸ਼ਣ 'ਤੇ ਨਕੇਲ ਕੱਸਣ ਨੂੰ ਲੈ ਕੇ ਗਡਕਰੀ ਨੂੰ ਸੁਣਨਾ ਚਾਹੁੰਦੈ ਸੁਪਰੀਮ ਕੋਰਟ
NEXT STORY