ਉੱਤਰਾਖੰਡ/ਸ਼ਿਮਲਾ— ਸੈਰ-ਸਪਾਟਾ ਵਾਲੀ ਥਾਂਵਾਂ ਯਾਨੀ ਕਿ ਪਹਾੜੀ ਇਲਾਕਿਆਂ 'ਚ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਇਸ ਸਮੇਂ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ। ਬਰਫਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਹੋਰ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਬੀਤੇ ਕੱਲ ਵਿਭਾਗ ਵਲੋਂ ਹਿਮਾਚਲ ਦੇ 5 ਸ਼ਹਿਰਾਂ 'ਚ ਭਾਰੀ ਬਰਫਬਾਰੀ ਹੋਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੰਮੂ 'ਚ ਬਰਫਬਾਰੀ ਕਾਰਨ ਹਾਈਵੇਅ ਬੰਦ ਹਨ ਅਤੇ ਅਧਿਕਾਰੀ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਰਫ ਹਟਾਉਣ ਦੇ ਕੰਮ 'ਚ ਜੁਟੇ ਹੋਏ ਹਨ।

ਜੇਕਰ ਗੱਲ ਉੱਤਰਾਖੰਡ ਦੀ ਕੀਤੀ ਜਾਵੇ ਤਾਂ ਇੱਥੇ ਵੀ ਬਹੁਤ ਜ਼ਿਆਦਾ ਬਰਫ ਪੈ ਰਹੀ ਹੈ। ਉੱਤਰਾਖੰਡ ਦੇ ਚਮੋਲੀ ਸਥਿਤ ਇਕ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠ ਪੜ੍ਹਾਈ ਕਰ ਰਹੇ ਹਨ, ਕਿਉਂਕਿ ਸਕੂਲ ਦਾ ਮੁੱਖ ਗੇਟ ਬਰਫ ਨਾਲ ਲੱਦਿਆ ਪਿਆ ਹੈ। ਸਕੂਲ ਦੀ ਛੱਤ ਤੇ ਆਲੇ-ਦੁਆਲੇ ਬਰਫ ਦੀ ਸਫੈਦ ਚਾਦਰ ਵਿਛੀ ਹੋਈ ਹੈ। ਸਥਾਨਕ ਲੋਕ ਸੜਕਾਂ ਤੋਂ ਬਰਫ ਹਟਾ ਰਹੇ ਹਨ। ਅਧਿਆਪਕ ਬਰਫਬਾਰੀ ਵਿਚ ਹੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਮਜ਼ਬੂਰ ਹਨ।
J&K- ਚੋਣਾਂ ਦੀ ਤਿਆਰੀ ਲਈ ਚੋਣ ਕਮਿਸ਼ਨਰ ਨੇ ਕੀਤੀ ਸਮੀਖਿਆ
NEXT STORY