ਨਵੀਂ ਦਿੱਲੀ (ਏਜੰਸੀ) - ਸਰਕਾਰ ਨੇ ਨਕਲੀ ਅਤੇ ਘਟੀਆ ਦਵਾਈਆਂ ਦੀ ਵਿਕਰੀ ਰੋਕਣ ਲਈ ਕਿਊ. ਆਰ. ਕੋਡ-ਆਧਾਰਿਤ ਪ੍ਰਣਾਲੀ ਦਾ ਘੇਰਾ ਵਧਾ ਦਿੱਤਾ ਹੈ। ਹੁਣ ਇਸ ’ਚ ਸਭ ਜੀਵਨ ਬਚਾਊ ਦਵਾਈਆਂ, ਟੀਕੇ, ਕੈਂਸਰ ਦੀਆਂ ਦਵਾਈਆਂ ਤੇ ਮਾਨਸਿਕ ਰੋਗਾਂ ਦੀਆਂ ਦਵਾਈਆਂ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਡਰੱਗਜ਼ ਨਿਯਮ-1945 ’ਚ ਤਬਦੀਲੀ ਨੂੰ ਨੋਟੀਫਾਈ ਕੀਤਾ ਹੈ। ਇਸ ਅਧੀਨ ਦਵਾਈਆਂ ਦੀਆਂ ਇਨ੍ਹਾਂ ਸ਼੍ਰੇਣੀਆਂ ਨੂੰ ਸ਼ਡਿਊਲ ਐੱਚ-2 ’ਚ ਸ਼ਾਮਲ ਕੀਤਾ ਗਿਆ ਹੈ। ਇਸ ’ਚ ਉਤਪਾਦ ਦੀ ਪਛਾਣ ਅਤੇ ਤਸਦੀਕ ਲਈ ਬਾਰਕੋਡ ਜਾਂ ਕੁਇੱਕ ਰਿਸਪਾਂਸ (ਕਿਊ. ਆਰ.) ਕੋਡ ਦੀ ਵਰਤੋਂ ਦੀ ਲੋੜ ਪਏਗੀ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਮੰਤਰਾਲਾ ਨੇ ਕਿਹਾ ਕਿ ਸੋਧੇ ਹੋਏ ਉਪਬੰਧਾਂ ਅਧੀਨ ਨਿਰਮਾਤਾਵਾਂ ਨੂੰ ਦਵਾਈ ਦੇ ਪ੍ਰਾਇਮਰੀ ਪੈਕੇਜਿੰਗ ਲੇਬਲ ’ਤੇ ਜਾਂ ਜੇ ਥਾਂ ਸੀਮਤ ਹੈ ਤਾਂ ਸੈਕੰਡਰੀ ਪੈਕੇਜਿੰਗ ’ਤੇ ਬਾਰਕੋਡ ਜਾਂ ਕਿਊ. ਆਰ. ਕੋਡ ਛਾਪਣ ਜਾਂ ਲਾਉਣ ਦੀ ਲੋੜ ਹੋਵੇਗੀ। ਸੈਕੰਡਰੀ ਪੈਕੇਜਿੰਗ ਉਤਪਾਦ ਦੀ ਮੂਲ ਪੈਕੇਜਿੰਗ ਦੀ ਬਾਹਰੀ ਪਰਤ ਹੈ, ਜੋ ਮੁੱਢਲੀ ਪੈਕੇਜਿੰਗ ਦੀ ਰੱਖਿਆ ਕਰਦੀ ਹੈ ਤੇ ਵਸਤੂ ਨੂੰ ਇਕੱਠਾ ਰੱਖਣ ਲਈ ਵਰਤੀ ਜਾਂਦੀ ਹੈ। ਇਹ ਕੋਡ ਸਪਲਾਈ ਲੜੀ ’ਚ ਸਾਫਟਵੇਅਰ ਐਪਸ ਰਾਹੀਂ ਦਵਾਈਆਂ ਦੀ ਪ੍ਰਮਾਣਿਕਤਾ ਤੇ ਤਸਦੀਕ ਨੂੰ ਸਮਰੱਥ ਬਣਾਏਗਾ। ਮੰਤਰਾਲਾ ਅਨੁਸਾਰ ਕਿਊ. ਆਰ. ਕੋਡ ’ਚ ਉਤਪਾਦ ਦੀ ਜ਼ਰੂਰੀ ਜਾਣਕਾਰੀ ਹੋਵੇਗੀ। ਇਸ ’ਚ ਵਿਲੱਖਣ ਉਤਪਾਦ ਪਛਾਣ ਕੋਡ, ਜੈਨਰਿਕ, ਬ੍ਰਾਂਡ ਦਾ ਨਾਂ, ਕੰਪਨੀ ਦਾ ਨਾਂ-ਪਤਾ, ਬੈਚ ਨੰਬਰ, ਨਿਰਮਾਣ, ਸ਼ੈਲਫ ਲਾਈਫ, ਨਿਰਮਾਣ ਲਾਇਸੈਂਸ ਨੰਬਰ ਆਦਿ ਸ਼ਾਮਲ ਹਨ।
ਪੜ੍ਹੋ ਇਹ ਵੀ - 'ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ', ਕੇਰਲ ਹਾਈ ਕੋਰਟ ਦਾ ਅਹਿਮ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ ! ਸਮਸਪਤਕ ਯੋਗ ਨਾਲ ਇਨ੍ਹਾਂ ਘਰ ਹੋਵੇਗੀ ਨੋਟਾਂ ਦੀ ਬਾਰਿਸ਼
NEXT STORY