ਇੰਟਰਨੈਸ਼ਨਲ ਡੈਸਕ- ਚੀਨ ਹੁਣ ਤਾਈਵਾਨ ਦੇ ਨਾਲ-ਨਾਲ ਉਸ ਦੇ ਨਜ਼ਦੀਕੀ ਜਾਪਾਨੀ ਟਾਪੂਆਂ ਨੂੰ ਆਪਣੇ 'ਗ੍ਰੇ-ਜ਼ੋਨ' ਆਪ੍ਰੇਸ਼ਨਾਂ ਦਾ ਨਵਾਂ ਧੁਰਾ ਬਣਾ ਰਿਹਾ ਹੈ। ਇਹ ਟਾਪੂ ਅਮਰੀਕਾ ਅਤੇ ਜਾਪਾਨ ਲਈ ਤਾਈਵਾਨ ਦੀ ਰੱਖਿਆ 'ਚ ਫਸਟ ਆਈਲੈਂਡ ਚੇਨ ਦੇ ਸਭ ਤੋਂ ਮਹੱਤਵਪੂਰਨ ਫੌਜੀ ਪੜਾਅ ਮੰਨੇ ਜਾਂਦੇ ਹਨ।
ਚੀਨ ਸਿੱਧੀ ਫੌਜੀ ਜੰਗ ਲੜਨ ਦੀ ਬਜਾਏ ਅਜਿਹੀਆਂ ਗਤੀਵਿਧੀਆਂ ਕਰ ਰਿਹਾ ਹੈ ਜੋ ਬਿਨਾਂ ਕਿਸੇ ਹਮਲੇ ਦੇ ਹੀ ਦੁਸ਼ਮਣ ਨੂੰ ਕਮਜ਼ੋਰ ਕਰਦੀਆਂ ਹਨ। ਇਸ ਵਿੱਚ ਜਾਪਾਨੀ ਜਲ ਸੀਮਾ ਵਿੱਚ ਕੋਸਟ ਗਾਰਡ ਜਹਾਜ਼ਾਂ ਦੀ ਬਿਨਾਂ ਇਜਾਜ਼ਤ ਘੁਸਪੈਠ, ਸਮੁੰਦਰੀ ਡਰੋਨਾਂ ਨਾਲ ਨਿਗਰਾਨੀ ਅਤੇ ਜਾਪਾਨੀ ਮਛੇਰਿਆਂ ਨੂੰ ਡਰਾਉਣਾ-ਧਮਕਾਉਣਾ ਸ਼ਾਮਲ ਹੈ। ਜਾਪਾਨ ਦਾ ਯੋਨਾਗੁਨੀ ਟਾਪੂ ਤਾਈਵਾਨ ਤੱਟ ਤੋਂ ਮਹਿਜ਼ 110 ਕਿਲੋਮੀਟਰ ਦੂਰ ਹੈ। ਚੀਨ ਦੀ ਕੋਸ਼ਿਸ਼ ਹੈ ਕਿ ਤਾਈਵਾਨ 'ਤੇ ਸੰਭਾਵਿਤ ਹਮਲੇ ਜਾਂ ਘੇਰਾਬੰਦੀ ਦੌਰਾਨ ਅਮਰੀਕੀ ਅਤੇ ਜਾਪਾਨੀ ਫੌਜਾਂ ਨੂੰ ਇਸ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
ਚੀਨ ਦੇ ਵਧਦੇ ਖਤਰੇ ਨੂੰ ਦੇਖਦਿਆਂ ਜਾਪਾਨ ਨੇ ਆਪਣੇ ਇਨ੍ਹਾਂ ਦੱਖਣੀ ਟਾਪੂਆਂ 'ਚ ਐਂਟੀ-ਸ਼ਿਪ ਅਤੇ ਮਿਸਾਈਲ ਡਿਫੈਂਸ ਸਿਸਟਮ ਅਤੇ ਨਵੀਂ ਫੌਜੀ ਗੈਰੀਸਨ ਤਾਇਨਾਤ ਕਰ ਦਿੱਤੀ ਹੈ। ਅਮਰੀਕੀ ਮਰੀਨ ਫੋਰਸਿਜ਼ ਅਤੇ ਜਾਪਾਨੀ ਸੈਨਾ ਇਸ 'ਪ੍ਰਸ਼ਾਂਤ ਮਹਾਸਾਗਰ' ਗਲਿਆਰੇ 'ਚ ਸਾਂਝਾ ਯੁੱਧ ਅਭਿਆਸ ਕਰ ਰਹੀਆਂ ਹਨ, ਤਾਂ ਜੋ ਤਾਈਵਾਨ 'ਚ ਚੀਨੀ ਹਮਲੇ ਦੀ ਸਥਿਤੀ 'ਚ ਤੁਰੰਤ ਜਵਾਬੀ ਕਾਰਵਾਈ ਕੀਤੀ ਜਾ ਸਕੇ। ਮਾਹਿਰਾਂ ਅਨੁਸਾਰ, ਇਸ 'ਆਈਲੈਂਡ ਚੇਨ' 'ਤੇ ਚੀਨ ਦਾ ਵਧਦਾ ਦਬਾਅ ਪੂਰੇ ਇੰਡੋ-ਪੈਸੀਫਿਕ ਖੇਤਰ 'ਚ ਅਮਰੀਕੀ ਰੱਖਿਆ ਨੀਤੀ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਬਣ ਸਕਦਾ ਹੈ।
ਅਮਰੀਕਾ 'ਚ ਮੁੜ ਗੋਲੀਬਾਰੀ, 9 ਹਲਾਕ
NEXT STORY