ਬਿਹਾਰ- ਬਿਹਾਰ 'ਚ ਵੈਸ਼ਾਲੀ ਜ਼ਿਲ੍ਹੇ ਦੇ ਉਦਯੋਗਿਕ ਥਾਣਾ ਖੇਤਰ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਮੌਤ ਹੋ ਗਈ ਅਤੇ 3 ਹੋਰ ਝੁਲਸ ਗਏ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੀ ਦੇਰ ਰਾਤ ਡੀਜੇ ਟਰਾਲੀ 'ਤੇ ਸਵਾਰ ਕਾਂਵੜੀਏ ਜਲ ਭਰਨ ਲਈ ਜਾ ਰਹੇ ਸਨ। ਇਸ ਦੌਰਾਨ ਸੁਲਤਾਨਪੁਰ ਪਿੰਡ ਨੇੜੇ ਡੀਜੇ ਟਰਾਲੀ ਦੇ ਸਾਊਂਡ ਸਿਸਟਮ ਸੈੱਟ ਨਾਲ 11 ਹਜ਼ਾਰ ਵੋਲਟੇਜ ਦੀ ਬਿਜਲੀ ਦੀ ਤਾਰ ਲੱਗ ਗਿਆ, ਜਿਸ ਕਾਰਨ ਪੂਰੀ ਟਰਾਲੀ 'ਚ ਕਰੰਟ ਫੈਲ ਗਿਆ।
ਇਹ ਵੀ ਪੜ੍ਹੋ- 'ਇਕ ਦਿਨ ਮਰ ਜਾਊਂ...' ਭਜਨ 'ਤੇ ਨੱਚਦੇ-ਨੱਚਦੇ ਗਸ਼ ਖਾ ਕੇ ਡਿੱਗਿਆ ਅਧਿਆਪਕ, ਸੱਚੀ ਆਈ ਮੌਤ
ਬਿਜਲੀ ਦਾ ਕਰੰਟ ਲੱਗਣ ਕਾਰਨ 9 ਕਾਂਵੜੀਆਂ ਦੀ ਮੌਤ ਹੋ ਗਈ ਅਤੇ 3 ਹੋਰ ਝੁਲਸ ਗਏ। ਸੂਤਰਾਂ ਨੇ ਦੱਸਿਆ ਕਿ ਝੁਲਸੇ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੜ੍ਹ ਨੇ ਮਚਾਈ ਤਬਾਹੀ; ਮਲਬੇ ਅਤੇ ਪੱਥਰ ਨਾਲ ਭਰੇ ਸਕੂਲ, 7 ਅਗਸਤ ਤੱਕ ਰਹਿਣਗੇ ਬੰਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਮੀ ਪ੍ਰਧਾਨ ਨੂੰ ਲੈ ਕੇ ਅਜੀਬੋ-ਗਰੀਬ ਸਥਿਤੀ 'ਚ ਭਾਜਪਾ! ਮੋਦੀ-ਸ਼ਾਹ ਦੇ ਦੱਸੇ ਨਾਂ ’ਤੇ ਸੰਘ ਖਾਮੋਸ਼
NEXT STORY