ਜੈਪੁਰ- ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਅਤੇ ਵਿਸ਼ਵ ਅਹਿੰਸਾ ਦਿਵਸ ਦੇ ਮੌਕੇ 'ਤੇ ਪ੍ਰਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਰਾਜੇ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਾਤਮਾ ਗਾਂਧੀ ਦੇ ਆਦਰਸ਼ ਅਤੇ ਸਿਧਾਂਤ ਅੱਜ ਵੀ ਜਿਊਂਦੇ ਹਨ। ਉਨ੍ਹਾਂ ਦਾ ਜੀਵਨ ਇਕ ਸਾਧਾਰਣ ਮਨੁੱਖ ਤੋਂ ਮਹਾਤਮਾ ਬਣਨ ਤਕ ਦਾ ਸਫਰ ਹੈ, ਜੋ ਸਾਰਿਆਂ ਲਈ ਪ੍ਰ੍ਰੇਰਣਾਦਾਇਕ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਵਿਚ ਅਸ਼ਾਂਤੀ, ਹਿੰਸਾ ਵਧ ਰਹੀ ਹੈ, ਅਜਿਹੇ ਵਿਚ ਸਾਨੂੰ ਬਾਪੂ ਦੇ ਸੱਚ, ਅਹਿੰਸਾ ਅਤੇ ਉਨ੍ਹਾਂ ਦੇ ਸਿਧਾਂਤਾ ਨੂੰ ਅਪਣਾਉਣ ਦੀ ਲੋੜ ਹੈ। ਅੱਜ ਇਹ ਬੇਭਰੋਸਗੀ ਜਿਹਾ ਪ੍ਰਤੀਤ ਹੁੰਦਾ ਹੈ ਕਿ ਇਕ ਸਾਧਾਰਣ ਵਿਅਕਤੀ ਵਿਚ ਇਕੱਠੇ ਇੰਨੇ ਗੁਣ ਸਨ। ਇਸ ਲਈ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸਨਮਾਨ ਦਿੰਦੇ ਹੋਏ ਸੰਪੂਰਨ ਵਿਸ਼ਵ ਵਿਚ ਅਹਿੰਸਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਮੈਂ ਹੁਣ ਬੀਫ ਖਾਧਾ ਹੈ, ਆਓ ਅਤੇ ਮੈਨੂੰ ਮਾਰ ਦਿਓ: ਸ਼ੋਭਾ ਡੇ
NEXT STORY