ਨੈਸ਼ਨਲ ਡੈਸਕ: ਦਿੱਲੀ ਦੇ ਆਸਮਾਨ ਵਿਚ ਅੱਜ ਇੱਕ ਅਜਿਹਾ ਦ੍ਰਿਸ਼ ਦਿਖਾਈ ਦੇ ਰਿਹਾ, ਜਿਸਦੀ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਫ਼ਰੀਕੀ ਮਾਰੂਥਲ ਵਿੱਚ ਸਵੇਰੇ-ਸਵੇਰੇ ਉੱਠਦੀ ਸੁਆਹ ਦੀ ਇੱਕ ਵੱਡੀ ਚਾਦਰ ਭਾਰਤੀ ਅਸਮਾਨ ਨੂੰ ਢੱਕ ਰਹਿ ਹੈ। ਇਹ ਸਥਿਤੀ ਉੱਤਰ-ਪੂਰਬੀ ਇਥੋਪੀਆ ਵਿੱਚ ਪ੍ਰਾਚੀਨ ਹੇਲੇ ਗੈਬਿਨ ਜਵਾਲਾਮੁਖੀ ਦੇ ਫਟਣ ਨਾਲ ਪੈਦਾ ਹੋਈ ਹੈ। ਇਸ ਜਵਾਲਾਮੁਖੀ ਦੇ ਫਟਣ ਕਾਰਨ ਸੁਆਹ ਦਾ ਇੱਕ ਵਿਸ਼ਾਲ ਬੱਦਲ 25,000-45,000 ਫੁੱਟ ਦੀ ਉਚਾਈ 'ਤੇ ਹੌਲੀ-ਹੌਲੀ ਪੱਛਮੀ ਭਾਰਤ ਅਤੇ ਉੱਤਰੀ ਖੇਤਰਾਂ ਵਿੱਚ ਫੈਲ ਗਿਆ। ਇਸ ਨਾਲ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ AQI 400 ਨੂੰ ਪਾਰ ਕਰ ਗਿਆ ਅਤੇ ਜ਼ਹਿਰੀਲਾ ਧੂੰਆਂ ਫੈਲ ਗਿਆ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਸੁਆਹ ਦਾ ਬੱਦਲ ਗੁਜਰਾਤ ਤੋਂ ਅੱਗੇ ਵਧ ਕੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਸਮੇਤ ਪਹਾੜੀ ਰਾਜਾਂ ਵੱਲ ਵਧ ਰਿਹਾ ਹੈ। ਜਵਾਲਾਮੁਖੀ ਦੀ ਉੱਡ ਰਹੀ ਇਸ ਸੁਆਹ ਕਾਰਨ ਅਕਾਸਾ ਏਅਰ, ਇੰਡੀਗੋ ਅਤੇ ਕਈ ਅੰਤਰਰਾਸ਼ਟਰੀ ਉਡਾਣਾਂ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਦੌਰਾਨ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ ਹਨ, ਕੁਝ ਉਡਾਣਾਂ ਦੇ ਰੱਦ ਹੋਣ ਦਾ ਖਦਸ਼ਾ ਹੈ।
ਇਸ ਸਬੰਧ ਵਿਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰਲਾਈਨਾਂ ਨੂੰ ਸੁਚੇਤ ਕੀਤਾ ਹੈ ਕਿ ਰਾਜਧਾਨੀ ਦੇ ਅਸਮਾਨ ਤੱਕ ਪਹੁੰਚਣ ਵਾਲੀ ਸੁਆਹ ਹਵਾ ਦੀ ਗੁਣਵੱਤਾ ਅਤੇ ਮੌਸਮ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਾਇਲਟਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕਰਨ ਅਤੇ ਜਿੱਥੇ ਵੀ ਉਹ ਹਵਾ ਵਿੱਚ ਸੁਆਹ ਦੇਖਦੇ ਹਨ ਜਾਂ ਸੁੰਘਦੇ ਹਨ, ਜਹਾਜ਼ ਨੂੰ ਸੁਰੱਖਿਅਤ ਉਚਾਈ 'ਤੇ ਲਿਆਉਣ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਦਰਦਨਾਕ ਘਟਨਾ : ਕਾਲੀਨ ਫੈਕਟਰੀ ਦੇ ਟੈਂਕ ’ਚ ਜ਼ਹਿਰੀਲੀ ਗੈਸ ਚੜ੍ਹਣ ਨਾਲ 3 ਮਜ਼ਦੂਰਾਂ ਦੀ ਮੌਤ
NEXT STORY