ਨਵੀਂ ਦਿੱਲੀ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਭਾਣਜਾ ਅਤੁਲ ਪੁਰੀ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਈ. ਡੀ. ਦੇ ਸਾਹਮਣੇ ਪੇਸ਼ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪੁਰੀ ਜਾਂਚ ਅਧਿਕਾਰੀਆਂ ਨੂੰ ਸਵੇਰੇ 11 ਵਜੇ ਮਿਲਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਐਕਟ ਅਧੀਨ ਦਰਜ ਕੀਤਾ ਗਿਆ ਹੈ। ਪੁਰੀ ਹਿੰਦੁਸਤਾਨ ਪਾਵਰ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦਾ ਮੁਖੀ ਹੈ। ਉਸ ਦੀ ਮਾਂ ਨੀਤਾ ਕਮਲਨਾਥ ਦੀ ਭੈਣ ਹੈ। ਈ. ਡੀ. ਨੇ ਦੱਸਿਆ ਕਿ ਪੁਰੀ ਨੂੰ ਇਸ ਮਾਮਲੇ ਦੇ ਕਥਿਤ ਵਿਚੋਲੇ ਸੁਸ਼ੇਨ ਮੋਹਨ ਗੁਪਤਾ ਨਾਲ ਸਾਹਮਣਾ ਕਰਵਾਉਣ ਲਈ ਸੱਦਿਆ ਗਿਆ ਹੈ। ਅਦਾਲਤ ਨੇ ਗੁਪਤਾ ਦੀ ਹਿਰਾਸਤ 'ਚ ਪੁੱਛਗਿਛ ਦੀ ਮਿਆਦ ਬੁੱਧਵਾਰ 3 ਦਿਨ ਲਈ ਹੋਰ ਵਧਾ ਦਿੱਤੀ ਹੈ।
ਮੇਰੇ ਲਈ ਪਹਿਲਾਂ ਦੇਸ਼,ਫਿਰ ਪਾਰਟੀ, ਅਖੀਰ 'ਚ ਮੈਂ : ਅਡਵਾਨੀ
NEXT STORY