ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਦੀ ਮਹਿਲਾ ਥਾਣਾ ਪੁਲਸ ਨੇ ਅਪਰਾਧ ਸ਼ਾਖਾ ਪੁਲਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਜਬਰ ਜ਼ਿਨਾਹ ਦੇ ਦੋਸ਼ ’ਚ ਫਰਾਰ 25 ਹਜ਼ਾਰ ਦੇ ਇਨਾਮੀ ਦੋਸ਼ੀ ਕਰਨ ਮੋਰਵਾਲ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਕਰਨ ਕਾਂਗਰਸ ਵਿਧਾਇਕ ਮੁਰਲੀ ਮਨੋਹਰ ਦਾ ਪੁੱਤਰ ਹੈ। ਮੁਰਲੀ ਮਨੋਹਰ ਗੁਆਂਢੀ ਉਜੈਨ ਜ਼ਿਲ੍ਹੇ ਦੀ ਬੜਨਗਰ ਵਿਧਾਨ ਸਭਾ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ। ਕਰਨ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਫਰਾਰ ਸੀ।
ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’
ਮਹਿਲਾ ਥਾਣਾ ਇੰਚਾਰਜ ਜੋਤੀ ਸ਼ਰਮਾ ਨੇ ਦੱਸਿਆ ਕਿ ਕਰਨ ਮੋਰਵਾਲ ਵਿਰੁੱਧ ਇਸੇ ਸਾਲ ਅਪ੍ਰੈਲ ’ਚ ਜਬਰ ਜ਼ਿਨਾਹ ਅਤੇ ਧਾਰਾਵਾਂ ਦੇ ਅਧੀਨ ਰਜਿਸਟਰਡ ਕੀਤਾ ਗਿਆ ਸੀ। ਉਸ ਵਿਰੁੱਧ ਇਕ ਜਨਾਨੀ ਨੇ ਜਬਰ ਜ਼ਿਨਾਹ ਦੇ ਦੋਸ਼ ਲਗਾਏ ਹਨ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕਰਨ ਦੀ ਗ੍ਰਿਫ਼ਤਾਰੀ ਨਹੀਂ ਹੋ ਪਾਉਣ ’ਤੇ ਉਸ ਦੀ ਗ੍ਰਿਫ਼ਤਾਰੀ ’ਤੇ ਇਨਾਮ ਐਲਾਨ ਕਰ ਬਾਅਦ ’ਚ ਇਨਾਮ ਦੀ ਰਕਮ ਵੀ ਵਧਾਈ ਗਈ। ਦੋਸ਼ੀ ਕਰਨ ਨੂੰ ਅੱਜ ਯਾਨੀ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕਰਨ ਦੀ ਗ੍ਰਿਫ਼ਤਾਰੀ ਉਜੈਨ ਡਿਵੀਜ਼ਨ ਦੇ ਮਕਸੀ ਕੋਲੋਂ ਕੀਤੀ ਗਈ ਹੈ। ਪੁਲਸ ਕਰਨ ਤੋਂ ਪੁੱਛ-ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਲਖੀਮਪੁਰ ਖੀਰੀ ਮਾਮਲੇ 'ਚ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲਖੀਮਪੁਰ ਹਿੰਸਾ ’ਤੇ ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ਹਜ਼ਾਰਾਂ ਦੀ ਭੀੜ ’ਚ ਸਿਰਫ਼ 23 ਚਸ਼ਮਦੀਦ ਹੀ ਮਿਲੇ?
NEXT STORY