ਵਾਇਨਾਡ- ਕੇਰਲ ਦੇ ਵਾਇਨਾਡ 'ਚ ਭਿਆਨਕ ਜ਼ਮੀਨ ਖਿਸਕਣ 'ਚ ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚ ਗਈ ਹੈ। ਬਚਾਅ ਕਾਰਜ 9ਵੇਂ ਦਿਨ 'ਚ ਦਾਖਲ ਹੋਣ ਦੇ ਬਾਵਜੂਦ 152 ਲੋਕ ਅਜੇ ਵੀ ਲਾਪਤਾ ਹਨ। ਰੱਖਿਆ ਬਲਾਂ, NDRF, SDRF, ਪੁਲਸ, ਫਾਇਰ ਸਰਵਿਸਿਜ਼ ਅਤੇ ਵਲੰਟੀਅਰਾਂ ਦੇ 1,000 ਤੋਂ ਵੱਧ ਬਚਾਅ ਟੀਮਾਂ ਨੇ ਬੁੱਧਵਾਰ ਸਵੇਰੇ 4 ਸਭ ਤੋਂ ਪ੍ਰਭਾਵਿਤ ਖੇਤਰਾਂ ਚੂਰਲਮਾਲਾ, ਵੇਲਾਰਿਮਾਲਾ, ਮੁੰਡਾਕਾਇਲ ਅਤੇ ਪੁੰਚੀਰੀਮਾਡੋਮ 'ਚ ਖੋਜ ਸ਼ੁਰੂ ਕੀਤੀ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਬਲ ਕੋਈ ਫੈਸਲਾ ਨਹੀਂ ਲੈਂਦੇ, ਤਲਾਸ਼ੀ ਮੁਹਿੰਮ ਜਾਰੀ ਰਹੇਗੀ।
ਮੌਜੂਦਾ ਖੋਜ ਮੁਹਿੰਮ ਹੁਣ ਉਨ੍ਹਾਂ ਖੇਤਰਾਂ ਵਿਚ ਹੋ ਰਿਹਾ ਹੈ, ਜਿੱਥੇ ਲੋਕ 30 ਜੁਲਾਈ ਨੂੰ ਕੇਰਲ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਤੋਂ ਤੁਰੰਤ ਬਾਅਦ ਰਹਿੰਦੇ ਸਨ ਅਤੇ ਫਸੇ ਹੋਏ ਸਨ। ਵਾਇਨਾਡ ਜ਼ਿਲ੍ਹੇ ਦੇ 4 ਪਿੰਡਾਂ 'ਚ ਆਈ ਤ੍ਰਾਸਦੀ ਮਗਰੋਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਮਲਪੁਰਮ ਜ਼ਿਲ੍ਹੇ 'ਚ ਸਥਿਤ ਨੀਲਾਂਬੁਰ 'ਚ ਅਤੇ ਆਲੇ-ਦੁਆਲੇ 76 ਲਾਸ਼ਾਂ ਅਤੇ ਸਰੀਰ ਦੇ ਕਈ ਅੰਗ ਬਰਾਮਦ ਕੀਤੇ ਗਏ ਹਨ। ਬੁੱਧਵਾਰ ਨੂੰ ਵੀ ਬਚਾਅ ਅਧਿਕਾਰੀਆਂ ਦੀ ਟੀਮ ਚਾਲਿਆਰ ਨਦੀ 'ਚ ਖੋਜ ਕਰ ਰਹੀ ਸੀ। ਪ੍ਰਭਾਵਿਤ ਖੇਤਰਾਂ ਵਿਚ ਅਤੇ ਇਸ ਦੇ ਆਲੇ-ਦੁਆਲੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ 100 ਤੋਂ ਵੱਧ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿੱਥੇ ਇਸ ਸਮੇਂ 10,300 ਤੋਂ ਵੱਧ ਲੋਕ ਠਹਿਰੇ ਹੋਏ ਹਨ।
ਰੇਲਵੇ 'ਚ ਨਿਕਲੀ 1300 ਤੋਂ ਵੱਧ ਅਹੁਦਿਆਂ 'ਤੇ ਭਰਤੀ, ਜਾਣੋ ਯੋਗਤਾ ਸਣੇ ਹੋਰ ਸ਼ਰਤਾਂ
NEXT STORY