ਪਣਜੀ, (ਇੰਟ.)– ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ 52ਵੇਂ ਸੀਜ਼ਨ ਦੇ ਸਮਾਪਤੀ ਸਮਾਰੋਹ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸਿਨੇਮਾ ਦੇ ਸ਼ਕਤੀਸ਼ਾਲੀ ਮਾਧਿਅਮ ਰਾਹੀਂ ਸਿਰਜਣਾਤਮਕ ਪ੍ਰਗਟਾਵੇ ਦੇ ਸਰਵੋਤਮ ਰੂਪਾਂ ਦੇ ਪ੍ਰਚਾਰ ਅਤੇ ਨਿਰਮਾਣ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਗੋਆ ਦੇ ਡਾ. ਸ਼ਿਆਮਾਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ ’ਚ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਨਿਰਮਾਣ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਸਾਨੂੰ ਹੋਰ ਯਤਨ ਕਰਨ ਦੀ ਲੋੜ ਹੈ। ਅਸੀਂ ਖੇਤਰੀ ਮੇਲਿਆਂ ਦੀ ਗਿਣਤੀ ’ਚ ਵਾਧਾ ਕਰਕੇ ਭਾਰਤ ਨੂੰ ਫਿਲਮ ਨਿਰਮਾਣ ਦੀ ਇਕ ਵੱਡੀ ਸ਼ਕਤੀ ਬਣਾਉਣਾ ਚਾਹੁੰਦੇ ਹਾਂ, ਅਸੀਂ ਨੌਜਵਾਨਾਂ ਦੀ ਅਪਾਰ ਤਕਨੀਕੀ ਪ੍ਰਤਿਭਾ ਦਾ ਲਾਭ ਉਠਾ ਕੇ ਭਾਰਤ ਨੂੰ ਦੁਨੀਆ ਦਾ ਪੋਸਟ-ਪ੍ਰੋਡਕਸ਼ਨ ਹੱਬ ਬਣਾਉਣਾ ਚਾਹੁੰਦੇ ਹਾਂ। ਅਸੀਂ ਭਾਰਤ ਨੂੰ ਫਿਲਮਾਂ ਅਤੇ ਤਿਉਹਾਰਾਂ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ, ਅਸੀਂ ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਅਤੇ ਕਹਾਣੀਕਾਰਾਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੇ ਹਾਂ।
ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ 52ਵਾਂ ਸੀਜ਼ਨ ਸੰਪਨ
ਠਾਕੁਰ ਨੇ ਫਿਲਮ ਪ੍ਰੇਮੀਆਂ ਨੂੰ ਕਿਹਾ ਕਿ 52ਵਾਂ ਆਈ. ਐੱਫ. ਐੱਫ. ਆਈ. ਸਾਨੂੰ ਨਵੀਂ ਸ਼ੁਰੂਆਤ ਵੱਲ ਲੈ ਕੇ ਜਾ ਰਿਹਾ ਹੈ। ਅਸੀਂ ਫਿਲਮ ਨਿਰਮਾਣ ਦੀ ਸਾਡੀ ਅਮੀਰ ਪਰੰਪਰਾ ਅਤੇ ਸਿਨੇਮਾ ਵਲੋਂ ਕਹਾਣੀ ਸੁਣਾਉਣ ਦੀ ਕਲਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਿਨੇਮਾ ਦੇ ਆਈਕਨ ਅਤੇ ਲੀਜੈਂਡਸ ਦੇ ਸਾਡੇ ਵਿਚਾਲੇ ਹੋਣ ਦੇ ਕਾਰਨ ਅਸੀਂ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਨੌਜਵਾਨ ਪ੍ਰਤਿਭਾ ਨੂੰ ਪਛਾਣਿਆ ਹੈ।
ਅਨੁਰਾਗ ਨੇ ਕਿਹਾ ਕਿ ਆਈ. ਐੱਫ. ਐੱਫ. ਆਈ. ਬਦਲਦੇ ਹਾਲਾਤਾਂ ਨਾਲ ਤਾਲਮੇਲ ਰੱਖਦਾ ਰਿਹਾ ਹੈ। ਇਸ ਸਾਲ ਆਈ. ਐੱਫ. ਐੱਫ. ਆਈ. ’ਚ ਪਹਿਲੀ ਵਾਰ ਸਾਡੇ ਕੋਲ ਓ. ਟੀ. ਟੀ. ਪਲੇਟਫਾਰਮਾਂ ਦੀ ਮੌਜੂਦਗੀ ਅਤੇ ਉਤਸ਼ਾਹੀ ਭਾਗੀਦਾਰੀ ਰਹੀ ਹੈ। ਆਈ. ਐੱਫ. ਐੱਫ. ਆਈ. ਨੇ ਨਵੀਆਂ ਤਕਨੀਕਾਂ ਅਪਣਾਈਆਂ ਹਨ, ਦਰਸ਼ਕਾਂ ਨੂੰ ਪਲੇਟਫਾਰਮਾਂ ਦੇ ਬਦਲ ਪ੍ਰਦਾਨ ਕੀਤੇ ਹਨ ਅਤੇ ਬਦਲਦੇ ਸਮੇਂ ਦੇ ਨਾਲ ਤਾਲਮੇਲ ਬਣਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਬ੍ਰਿਕਸ ਦੇਸ਼ਾਂ ਦੀਆਂ ਬਿਹਤਰੀਨ ਫਿਲਮਾਂ ਦਾ ਪ੍ਰਦਰਸ਼ਨ ਵੀ ਕੀਤਾ ਹੈ ਅਤੇ ਅਸੀਂ ਇਸ ਸਾਂਝੇਦਾਰੀ ਨੂੰ ਹੋਰ ਅੱਗੇ ਲਿਜਾਣ ਦੀ ਉਮੀਦ ਕਰਦੇ ਹਾਂ।
75 ਕ੍ਰੀਏਟਿਵ ਮਾਈਂਡਸ ਆਫ ਟੁਮਾਰੋ ਇਕ ਵਿਲੱਖਣ ਪਹਿਲਕਦਮੀ-
ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਆਪਣੀ ਕਿਸਮ ਦੀ ਇਕ ਵਿਲੱਖਣ ਪਹਿਲਕਦਮੀ 75 ਕ੍ਰੀਏਟਿਵ ਮਾਈਂਡਸ ਆਫ ਟੁਮਾਰੋ ਭਾਵ ਭਵਿੱਖ ਦੇ 75 ਰਚਨਾਤਮਕ ਲੋਕਾਂ ਬਾਰੇ ਗੱਲ ਕੀਤੀ, ਜਿਸ ਵਿਚ 75 ਉੱਭਰਦੇ ਕਲਾਕਾਰਾਂ ਨੂੰ ਆਈ. ਐੱਫ. ਐੱਫ. ਆਈ. ’ਚ ਮੌਕਾ ਦਿੱਤਾ ਗਿਆ ਸੀ, ਉਨ੍ਹਾਂ ਨੂੰ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਰਾਸ਼ਟਰੀ ਸਮਾਰੋਹ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨ ਦਾ ਦੁਰਲੱਭ ਮੌਕਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੇ ਉਦੇਸ਼ ਨਾਲ ਇਕ ਵਿਲੱਖਣ ਪਹਿਲਕਦਮੀ ਵਿਚ, ਅਸੀਂ ਭਵਿੱਖ ਦੇ 75 ਰਚਨਾਤਮਕ ਦਿਮਾਗਾਂ ਦੀ ਚੋਣ ਕੀਤੀ ਹੈ।
ਮੁੰਬਈ : ਸਿਲੰਡਰ ਫਟਣ ਤੋਂ ਬਾਅਦ ਲੱਗੀ ਅੱਗ, ਨਵਜਾਤ ਸਮੇਤ 4 ਲੋਕ ਜ਼ਖਮੀ
NEXT STORY