ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ 18 ਮਈ 2025 ਦਿਨ ਐਤਵਾਰ ਨੂੰ ਝਾਰਖੰਡ ਦੇ ਕਈ ਹਿੱਸਿਆਂ ਵਿੱਚ ਤੂਫ਼ਾਨੀ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਤੇ ਮੌਸਮ ਵਿਭਾਗ ਨੇ ਕੁਝ ਇਲਾਕਿਆਂ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ 18 ਮਈ ਨੂੰ ਝਾਰਖੰਡ ਦੇ 20 ਜ਼ਿਲ੍ਹਿਆਂ 'ਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਸਮੇਂ ਸੂਬੇ ਦਾ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਹੈ ਤੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਤੋਂ ਹੀ ਮੌਸਮ 'ਚ ਤਬਦੀਲੀ ਸ਼ੁਰੂ ਹੋ ਜਾਵੇਗੀ। 21 ਮਈ ਤੱਕ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਮੱਧ ਦਰਜੇ ਤੱਕ ਬਾਰਿਸ਼ ਹੋ ਸਕਦੀ ਹੈ। ਜੇਕਰ ਬਾਰਿਸ਼ ਹੋ ਜਾਵੇ ਤਾਂ ਲੋਕਾਂ ਨੂੰ ਝੁਲਸਾ ਦੇਣ ਵਾਲੀ ਬਾਰਿਸ਼ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਆ ਗਿਆ ਪਾਕਿਸਤਾਨੀ PM ਦਾ ਕਬੂਲਨਾਮਾ ; ਕਿਹਾ- '10 ਮਈ ਦੀ ਰਾਤ ਢਾਈ ਵਜੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਹਾਰ 'ਚ ਫੜਿਆ ਗਿਆ ਕਪੂਰਥਲਾ ਦਾ ਵਿਅਕਤੀ, ਗੈਰ-ਕਾਨੂੰਨੀ ਤਰੀਕੇ ਨਾਲ ਹੋਇਆ ਭਾਰਤ ਦਾਖਲ
NEXT STORY