ਕੋਟਾ (ਭਾਸ਼ਾ)- ਰਾਜਸਥਾਨ 'ਚ ਕੋਟਾ ਦੇ ਜਵਾਹਰ ਨਗਰ ਇਲਾਕੇ 'ਚ ਹੋਸਟਲ ਦੀ 6ਵੀਂ ਮੰਜ਼ਿਲ ਤੋਂ ਡਿੱਗ ਕੇ ਪੱਛਮੀ ਬੰਗਾਲ ਦੇ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਉਹ ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਿਹਾ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਿਲ ਅਧਿਕਾਰੀ (ਸੀ.ਓ.) ਅਮਰ ਸਿੰਘ ਨੇ ਕਿਹਾ,''ਅਜਿਹਾ ਸ਼ੱਕ ਹੈ ਕਿ ਈਸ਼ਾਂਸ਼ੁ ਭੱਟਾਚਾਰੀਆ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਧੂਪਗੁੜੀ ਦਾ ਰਹਿਣ ਵਾਲਾ ਭੱਟਾਚਾਰੀਆ ਪਿਛਲੇ ਸਾਲ ਅਗਸਤ 'ਚ ਕੋਟਾ ਆਇਆ ਸੀ ਅਤੇ ਨੀਟ ਦੀ ਤਿਆਰੀ ਕਰ ਰਿਹਾ ਸੀ। ਸਿੰਘ ਨੇ ਕਿਹਾ ਕਿ ਭੱਟਾਚਾਰੀਆ ਆਪਣਾ ਸੰਤੁਲਨ ਗੁਆ ਬੈਠਾ ਅਤੇ ਡਿੱਗ ਗਿਆ। ਅਧਿਕਾਰੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਐੱਮ.ਬੀ.ਐੱਸ. ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
3 ਫੁੱਟ ਦਾ ਦਾਨਿਸ਼ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ- 'ਸਾਹਿਬ ਮੇਰਾ ਕੱਦ ਛੋਟਾ ਹੈ, ਵਿਆਹ ਕਰਵਾ ਦਿਓ'
NEXT STORY