Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 06, 2025

    2:31:25 AM

  • air force to conduct exercise near indo pak border

    7 ਤੋਂ 8 ਜੂਨ ਤੱਕ ਭਾਰਤ-ਪਾਕਿਸਤਾਨ ਸਰਹੱਦ ਨੇੜੇ...

  • a war trump and musk musk said won without me

    ਮਸਕ ਬੋਲੇ- ਮੇਰੇ ਬਿਨਾਂ ਟਰੰਪ ਰਾਸ਼ਟਰਪਤੀ ਚੋਣਾਂ ਨਾ...

  • sachin anderson dominates india england series

    ਭਾਰਤ-ਇੰਗਲੈਂਡ ਸੀਰੀਜ਼ 'ਚ ਸਚਿਨ-ਐਂਡਰਸਨ ਦਾ...

  • former coach raised questions on virat kohli s mental health

    ਵਿਰਾਟ ਕੋਹਲੀ ਦੀ ਮੈਂਟਲ ਹੈਲਥ 'ਤੇ ਸਾਬਕਾ ਕੋਚ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਮੁੜ ਆਈ ਕੜਵਾਹਟ, ਜਾਣੋ ਆਖ਼ਿਰ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਪੂਰਾ ਮਾਮਲਾ ?

NATIONAL News Punjabi(ਦੇਸ਼)

ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਮੁੜ ਆਈ ਕੜਵਾਹਟ, ਜਾਣੋ ਆਖ਼ਿਰ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਪੂਰਾ ਮਾਮਲਾ ?

  • Edited By Harpreet Singh,
  • Updated: 15 Oct, 2024 12:42 AM
National
what is the root of india and canada dispute
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਸੋਮਵਾਰ 14 ਅਗਸਤ ਨੂੰ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਹਨ। ਕੈਨੇਡਾ ਸਰਕਾਰ ਵੱਲੋਂ ਨਿੱਝਰ ਕਤਲਕਾਂਡ ਮਾਮਲੇ 'ਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੂੰ 'ਪਰਸਨ ਆਫ਼ ਇੰਟ੍ਰਸਟ' ਐਲਾਨ ਦਿੱਤਾ ਹੈ, ਜਿਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਕਾਰਵਾਈ ਕਰਦੇ ਹੋਏ ਸੰਜੈ ਕੁਮਾਰ ਨੂੰ ਭਾਰਤ ਬੁਲਾ ਲਿਆ ਹੈ। 

ਪਰਸਨ ਆਫ਼ ਇੰਟ੍ਰਸਟ ਦਾ ਮਤਲਬ ਹੈ ਕਿ ਪੁਲਸ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ 'ਚ ਸ਼ਾਮਲ ਹੋ ਸਕਦਾ ਹੈ, ਹਾਲਾਂਕਿ ਉਸ ਵਿਅਕਤੀ 'ਤੇ ਨਾ ਤਾਂ ਸਿੱਧੇ ਤੌਰ 'ਤੇ ਇਲਜ਼ਾਮ ਲਗਾਇਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪਰ ਉਸ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾਂਦੀ ਹੈ। 

PunjabKesari

ਇਹ ਵੀ ਪੜ੍ਹੋ- ਕੈਨੇਡਾ ਤੇ ਭਾਰਤ ਵਿਚਾਲੇ ਵਧੀ ਤਲਖੀ, ਕੇਂਦਰ ਨੇ ਵਾਪਸ ਬੁਲਾਇਆ ਭਾਰਤੀ ਰਾਜਦੂਤ

ਇਸ ਮਾਮਲੇ 'ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟਰੂਡੋ ਸਰਕਾਰ ਇਹ ਸਭ ਆਪਣੇ ਰਾਜਨੀਤਿਕ ਲਾਭ ਲਈ ਕਰ ਰਹੀ ਹੈ ਤਾਂ ਜੋ ਭਾਰਤ ਵਿਰੋਧੀ ਸੰਸਥਾਵਾਂ, ਜੋ ਉੱਥੇ ਰਹਿ ਕੇ ਵਧ-ਫੁੱਲ ਰਹੀਆਂ ਹਨ ਤੇ ਉੱਥੋਂ ਹੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੀਆਂ ਹਨ, ਉਨ੍ਹਾਂ ਦੀਆਂ ਵੋਟਾਂ ਲੈ ਕੇ ਮੁੜ ਸੱਤਾ ਕਾਇਮ ਕਰ ਸਕੇ। 

ਇਸ ਮਗਰੋਂ ਭਾਰਤ ਨੇ ਇਕ ਹੋਰ ਸਖ਼ਤ ਕਦਮ ਚੁੱਕਦੇ ਹੋਏ ਕੈਨੇਡਾ ਦੇ 6 ਰਾਜਦੂਤਾਂ ਨੂੰ 19 ਅਕਤੂਬਰ ਤੱਕ ਭਾਰਤ ਛੱਡਣ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਕੈਨੇਡੀਅਨ ਰਾਜਦੂਤਾਂ 'ਚ ਸਟੀਵਰਟ ਰੌਸ ਵ੍ਹੀਲਰ (ਐਕਟਿੰਗ ਹਾਈ ਕਮਿਸ਼ਨਰ), ਪੈਟ੍ਰਿਕ ਹੇਬਰਟ (ਡਿਪਟੀ ਹਾਈ ਕਮਿਸ਼ਨਰ), ਮੈਰੀ ਕੈਥਰੀਨ ਜੌਲੀ (ਪਹਿਲੀ ਸਕੱਤਰ), ਇਆਨ ਰੌਸ ਡੇਵਿਡ ਟ੍ਰਾਈਟਸ (ਪਹਿਲਾ ਸਕੱਤਰ), ਐਡਮ ਜੇਮਜ਼ ਚੂਇਪਕਾ (ਪਹਿਲਾ ਸਕੱਤਰ) ਤੇ ਪਾਉਲਾ ਓਰਜੁਏਲਾ (ਪਹਿਲਾ ਸਕੱਤਰ) ਦਾ ਨਾਂ ਸ਼ਾਮਲ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ 19 ਅਕਤੂਬਰ ਰਾਤ 11:59 ਵਜੇ ਤੋਂ ਪਹਿਲਾਂ ਭਾਰਤ ਛੱਡਣ ਦੇ ਆਦੇਸ਼ ਦਿੱਤੇ ਹਨ।

PunjabKesari

ਇਹ ਵੀ ਪੜ੍ਹੋ- ਭਾਰਤ ਤੇ ਕੈਨੇਡਾ ਵਿਚਾਲੇ ਭਖਿਆ ਮਾਹੌਲ, ਭਾਰਤ ਨੇ ਕੱਢੇ 6 ਕੈਨੇਡੀਅਨ ਡਿਪਲੋਮੈਟ

ਪਰ ਸਵਾਲ ਇਹ ਉਠਦਾ ਹੈ ਕਿ ਆਖ਼ਿਰ ਇਹ ਮਾਮਲਾ ਸ਼ੁਰੂ ਕਿਵੇਂ ਹੋਇਆ। ਕਈ ਲੋਕ ਤਾਂ ਇਸ ਮਾਮਲੇ ਤੋਂ ਜਾਣੂੰ ਹਨ ਪਰ ਕਈ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ। ਤਾਂ ਆਓ ਜਾਣਦੇ ਹਾਂ ਕਿ ਆਖ਼ਿਰ ਇਹ ਮੁੱਦਾ ਕਿਵੇਂ ਹੋਂਦ 'ਚ ਆਇਆ ਤੇ ਹੁਣ ਇਕ ਵਾਰ ਫ਼ਿਰ ਤੋਂ ਆਖ਼ਿਰ ਕਿਉਂ ਸੁਰਖੀਆਂ 'ਚ ਬਣਿਆ ਹੋਇਆ ਹੈ ?

ਕਿਵੇਂ ਸ਼ੁਰੂ ਹੋਇਆ ਇਹ ਮੁੱਦਾ ?
ਇਹ ਮੁੱਦਾ 18 ਜੂਨ 2023 ਨੂੰ ਹੋਂਦ 'ਚ ਆਇਆ, ਜਦੋਂ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਗੁਰੂਨਾਨਕ ਗੁਰਦੁਆਰਾ ਸਾਹਿਬ ਦੇ ਬਾਹਰ 2 ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਕੈਨੇਡਾ ਪੁਲਸ ਨੇ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। 

PunjabKesari

ਇਸ ਦੇ 3 ਮਹੀਨਿਆਂ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਸੰਸਦ 'ਚ ਨਿੱਝਰ ਕਤਲਕਾਂਡ ਦਾ ਭਾਂਡਾ ਭਾਰਤ ਦੇ ਸਿਰ ਭੰਨ ਦਿੱਤਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨਿੱਝਰ ਦਾ ਕਤਲ ਭਾਰਤ ਸਰਕਾਰ ਦੇ ਏਜੰਟਾਂ ਨੇ ਹੀ ਕਰਵਾਇਆ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀਆਂ ਜਾਸੂਸੀ ਏਜੰਸੀਆਂ ਇਸ ਮਾਮਲੇ 'ਚ ਭਾਰਤ ਸਰਕਾਰ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ। ਹਾਲਾਂਕਿ ਇਹ ਇਲਜ਼ਾਮ ਜ਼ੁਬਾਨੀ ਹੀ ਸਨ ਤੇ ਇਨ੍ਹਾਂ ਬਾਰੇ ਕੈਨੇਡਾ ਸਰਕਾਰ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। 

PunjabKesari

ਇਹ ਵੀ ਪੜ੍ਹੋ- ਭਾਰਤ ਦੀ ਕਾਰਵਾਈ ਮਗਰੋਂ ਐਕਸ਼ਨ 'ਚ ਕੈਨੇਡਾ ਸਰਕਾਰ, ਭਾਰਤੀ ਡਿਪਲੋਮੈਟਾਂ 'ਤੇ ਕੀਤੀ ਕਾਰਵਾਈ

ਇਨ੍ਹਾਂ ਇਲਜ਼ਾਮਾਂ 'ਤੇ ਕੀ ਰਿਹਾ ਭਾਰਤ ਦਾ ਰੁਖ਼ ?
ਇਸ ਮਾਮਲੇ 'ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਅਗਲੇ ਹੀ ਦਿਨ, ਭਾਵ 19 ਸਤੰਬਰ 2023 ਨੂੰ ਪਹਿਲੀ ਵਾਰ ਚੁੱਪੀ ਤੋੜੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਦੇ ਇਹ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਇਹ ਸਭ ਇਲਜ਼ਾਮ ਆਪਣਾ ਵੋਟ ਬੈਂਕ ਵਧਾਉਣ ਤੇ ਭਾਰਤ ਵਿਰੋਧੀ ਤਾਕਤਾਂ ਨੂੰ ਆਸਰਾ ਦੇਣ ਕਾਰਨ ਲਗਾ ਰਹੇ ਹਨ, ਜੋ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ। ਇਸ ਦੇ ਨਾਲ ਹੀ ਭਾਰਤ ਨੇ ਸਖ਼ਤ ਕਦਮ ਚੁੱਕਦਿਆਂ ਕੈਨੇਡਾ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਵੀ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਸਨ। 
PunjabKesari

ਇਹ ਵੀ ਪੜ੍ਹੋ- ਕੀ ਸਿਆਸੀ ਕਰੀਅਰ ਬਚਾਉਣ ਲਈ ਕੈਨੇਡੀਅਨ PM ਟਰੂਡੋ ਲੈ ਰਹੇ ਭਾਰਤ ਨਾਲ ਪੰਗੇ?

ਇਸ ਵਧਦੇ ਹੋਏ ਵਿਵਾਦ ਦੌਰਾਨ ਭਾਰਤ ਨੇ ਕੈਨੇਡਾ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸਨ ਤੇ ਕੁਝ ਕੈਨੇਡੀਅਨ ਰਾਜਦੂਤਾਂ ਨੂੰ ਵੀ ਭਾਰਤ ਛੱਡ ਕੇ ਵਾਪਸ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਇਸ ਦਾ ਕਾਰਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਕੈਨੇਡਾ 'ਚ ਇੰਨੀ ਗਿਣਤੀ 'ਚ ਭਾਰਤੀ ਰਾਜਦੂਤ ਨਹੀਂ ਹਨ, ਜਿੰਨੇ ਭਾਰਤ 'ਚ ਕੈਨੇਡੀਅਨ ਰਾਜਦੂਤ ਹਨ। 

PunjabKesari

ਹਾਲਾਂਕਿ ਅਕਤੂਬਰ 2023 'ਚ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਮੁੜ ਬਹਾਲ ਕਰਨ ਮਗਰੋਂ ਦੋਵਾਂ ਦੇਸ਼ਾਂ ਦੀ ਕੜਵਾਹਟ ਥੋੜ੍ਹੀ ਘੱਟ ਹੋਈ ਸੀ। ਪਰ ਹੁਣ ਇਕ ਵਾਰ ਫ਼ਿਰ ਤੋਂ ਇਹ ਦੋਵੇਂ ਦੇਸ਼ ਇਕ-ਦੂਜੇ ਦੇ ਸਾਹਮਣੇ ਆ ਖੜ੍ਹੇ ਹੋਏ ਹਨ। 

ਇਹ ਵੀ ਪੜ੍ਹੋ- ਭਾਰਤ-ਕੈਨੇਡਾ ਦੇ ਸਬੰਧਾਂ 'ਚ ਤਲਖੀ ਦਾ ਕੈਨੇਡਾ 'ਚ ਰਹਿੰਦੇ ਭਾਰਤੀਆਂ 'ਤੇ ਕੀ ਪਏਗਾ ਅਸਰ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Canada
  • India
  • Justin Trudeau
  • MEA
  • Ministry of External Affairs
  • Dispute
  • History
  • Hardeep Singh Nijjar
  • Murder

ਰਤਨ ਟਾਟਾ ਨੂੰ ਅਨੋਖੀ ਸ਼ਰਧਾਂਜਲੀ... ਸੂਰਤ ਦੇ ਵਪਾਰੀ ਨੇ ਬਣਾਈ 11000 ਹੀਰਿਆਂ ਨਾਲ ਸ਼ਾਨਦਾਰ ਤਸਵੀਰ

NEXT STORY

Stories You May Like

  • virat kohli s insult
    ਵਿਰਾਟ ਕੋਹਲੀ ਦਾ ਅਪਮਾਨ! ਖੜ੍ਹਾ ਹੋਇਆ ਬਖੇੜਾ, ਜਾਣੋ ਪੂਰਾ ਮਾਮਲਾ
  • overnment  s strict decision on those who smoke cigarettes in the open
    ਜੇ ਪਬਲਿਕ 'ਚ ਕੀਤਾ ਇਹ ਕੰਮ ਤਾਂ ਲੱਗੇਗਾ ਹਜ਼ਾਰਾਂ ਦਾ ਜੁਰਮਾਨਾ ! ਜਾਣੋ ਕੀ ਹੈ ਪੂਰਾ ਮਾਮਲਾ
  • punjab government s big action on fazilka ssp
    ਫਾਜ਼ਿਲਕਾ ਦੇ SSP 'ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਪੂਰਾ ਮਾਮਲਾ
  • two indian origin singaporeans charged
    ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ
  • bollywood actor arshad warsi banned for 1 year  know the whole matter
    ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ 'ਤੇ ਲੱਗੀ 1 ਸਾਲ ਦੀ ਪਾਬੰਧੀ, ਜਾਣੋ ਕੀ ਹੈ ਪੂਰਾ ਮਾਮਲਾ
  • sebi s stick on mcx 25 lakh fine will have to be paid in 45 days
    MCX 'ਤੇ SEBI ਦਾ ਡੰਡਾ, 45 ਦਿਨਾਂ 'ਚ ਦੇਣਾ ਪਵੇਗਾ 25 ਲੱਖ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
  • kailash mansarovar yatra
    ਮੁੜ ਸ਼ੁਰੂ ਹੋ ਰਹੀ ਕੈਲਾਸ਼ ਮਾਨਸਰੋਵਰ ਯਾਤਰਾ, ਜਾਣੋ ਕਿੰਨੇ ਲੋਕਾਂ ਦੀ ਹੋਈ ਚੋਣ
  • coconut oil becomes costlier
    ਨਾਰੀਅਲ ਤੇਲ ਹੋਇਆ ਮਹਿੰਗਾ, ਜੇਬ 'ਤੇ ਕਿੰਨਾ ਅਸਰ ਪਿਆ? ਕੀਮਤ ਕਿਉਂ ਵਧੀ
  • chief vigilance officer inspects gurbanta singh marg road
    97 ਲੱਖ ਨਾਲ ਬਣ ਰਹੀ ਮਾਸਟਰ ਗੁਰਬੰਤਾ ਸਿੰਘ ਮਾਰਗ ਵਾਲੀ ਸੜਕ ਦੀ ਚੀਫ਼ ਵਿਜੀਲੈਂਸ...
  • punjab dgp is strict roadmap prepared for complete eradication of drugs
    ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
  • sant balbir singh seechewal statement
    ਸੁਲਤਾਨਪੁਰ ਲੋਧੀ ’ਚ ਬਣਾਈ ਜਾਵੇ ਦੇਸ਼ ਦੀ ਪਹਿਲੀ 'ਗੁਰੂ ਨਾਨਕ ਦੇਵ ਵਾਤਾਵਰਣ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • deadbody of a young man found in the fields
    ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...
  • big news brought by 6 officers of jalandhar municipal corporation
    ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
  • vigilance now eyes smart city scam
    ਵਿਜੀਲੈਂਸ ਦੀਆਂ ਨਜ਼ਰਾਂ ਹੁਣ ਸਮਾਰਟ ਸਿਟੀ ਘਪਲੇ ’ਤੇ, ਕਈ ਅਧਿਕਾਰੀਆਂ ਦੀਆਂ...
Trending
Ek Nazar
government employees holidays in punjab

ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...

russia ukraine start prisoner exchange

ਰੂਸ-ਯੂਕ੍ਰੇਨ 7 ਜੂਨ ਤੋਂ ਕਰਨਗੇ ਕੈਦੀਆਂ ਦਾ ਆਦਾਨ-ਪ੍ਰਦਾਨ

putin trump talks india and pakistan conflict

ਪੁਤਿਨ-ਟਰੰਪ ਗੱਲਬਾਤ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ 'ਤੇ ਵੀ ਚਰਚਾ

japan sees record in annual birth rate

ਜਾਪਾਨ 'ਚ ਸਾਲਾਨਾ ਜਨਮ ਦਰ 'ਚ ਰਿਕਾਰਡ ਗਿਰਾਵਟ

football tournament and cultural festival on june 15

ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 15 ਜੂਨ ਨੂੰ 21ਵਾਂ ਫੁੱਟਬਾਲ...

people convict for forest fire

ਜੰਗਲ ਦੀ ਅੱਗ ਨੇ ਲਈ 104 ਲੋਕਾਂ ਦੀ ਜਾਨ, 10 ਲੋਕ ਦੋਸ਼ੀ ਕਰਾਰ

pakistan court acquits 10 accused

ਪਾਕਿਸਤਾਨ ਅਦਾਲਤ ਨੇ ਚਰਚ ਨੂੰ ਸਾੜਨ ਦੇ ਮਾਮਲੇ ਦੇ 10 ਦੋਸ਼ੀ ਕੀਤੇ ਬਰੀ

least harmful alcohol 5 drinks ranked based on their content

ਕਿਹੜੀ ਡ੍ਰਿੰਕ 'ਚ ਸਭ ਤੋਂ ਵਧੇਰੇ ਅਲਕੋਹਲ! ਮੋਟੇ-ਮੋਟੇ ਪੈੱਗ ਮਾਰਨ ਤੋਂ ਪਹਿਲਾਂ...

3 lawmakers suspened new zealand

ਨਿਊਜ਼ੀਲੈਂਡ 'ਚ 3 ਸੰਸਦ ਮੈਂਬਰਾਂ 'ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

national development budget approved pakistan

ਪਾਕਿਸਤਾਨ: ਵਿੱਤੀ ਸਾਲ 25-26 ਲਈ 4,224 ਅਰਬ ਰੁਪਏ ਦਾ ਰਾਸ਼ਟਰੀ ਵਿਕਾਸ ਬਜਟ...

important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

people stay ac long time be careful problems

AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਦੇਸ਼ ਦੀਆਂ ਖਬਰਾਂ
    • crowd was not controlled road show gautam gambhir
      'ਜੇ ਕਾਬੂ ਨ੍ਹੀਂ ਹੁੰਦੀ ਭੀੜ ਤਾਂ ਕਿਉਂ ਕਰਦੇ ਓ ਰੋਡ ਸ਼ੋਅ', ਗੌਤਮ ਗੰਭੀਰ ਨੇ ਪਾਈ...
    • major action in bengaluru stampede case
      ਬੈਂਗਲੁਰੂ ਭਾਜੜ ਮਾਮਲੇ 'ਚ ਵੱਡੀ ਕਾਰਵਾਈ, ਪੁਲਸ ਕਮਿਸ਼ਨਰ ਸਣੇ ਕਈ ਅਧਿਕਾਰੀ...
    • amarnath yatra will last for 38 days
      ਪਹਿਲੀ ਵਾਰ ਸਿਰਫ਼ 38 ਦਿਨ ਚੱਲੇਗੀ ਅਮਰਨਾਥ ਯਾਤਰਾ, ਬਣਾਈ ਗਈ ਵੱਡੀ ਸੁਰੱਖਿਆ ਯੋਜਨਾ
    • da hike dearness allowance government employees
      ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਮਹਿੰਗਾਈ ਭੱਤੇ 'ਚ ਹੋਵੇਗਾ ਇੰਨਾ ਵਾਧਾ
    • richest zodiac signs
      ਇਹ 3 ਰਾਸ਼ੀਆਂ ਦੇ ਲੋਕ ਪੈਸਾ ਕਮਾਉਣ 'ਚ ਹੁੰਦੇ ਨੇ ਸਭ ਤੋਂ ਅੱਗੇ, ਕਿਤੇ ਤੁਸੀਂ...
    • gold prices may fall
      ਸਸਤਾ ਹੋਵੇਗਾ ਸੋਨਾ! ਅਗਲੇ 2 ਮਹੀਨਿਆਂ 'ਚ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ
    • flipkart will distribute loans nbfc granted license
      ਹੁਣ flipkart ਵੀ ਦੇਵੇਗੀ ਕਰਜ਼ਾ! ਕੰਪਨੀ ਦੀ ਫਾਈਨਾਂਸ ਸੈਕਟਰ 'ਚ ਐਂਟਰੀ, NBFC...
    • groom missing wedding crime
      ਬਰਾਤ ਤੁਰਨ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਗਾਇਬ ਹੋਇਆ ਲਾੜਾ, ਜਦੋਂ ਮਿਲਿਆ ਤਾਂ...
    • 6 family members car hit house
      ਰੂਹ ਕੰਬਾਊ ਹਾਦਸਾ: ਘਰ 'ਚ ਵੱਜੀ ਵਿਆਹ ਤੋਂ ਪਰਤੀ ਕਾਰ, ਇਕੋਂ ਪਰਿਵਾਰ ਦੇ 6...
    • father death son victory celebration
      ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਓ...', ਬੈਂਗਲੁਰੂ ਭਾਜੜ 'ਚ ਇਕਲੌਤੇ ਪੁੱਤਰ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +