ਆਗਰਾ— ਇਥੇ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ, ਜਿਸ ਬਾਰੇ ਪੜ੍ਹ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਥੇ ਇਕ ਲੜਕੀ ਨੇ ਵਿਆਹ ਦੀ ਪਹਿਲੀ ਰਾਤ ਹੀ ਸੁਹਾਗਰਾਤ ਦੀ ਸੇਜ 'ਤੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਘਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਇਸ ਤੋਂ ਬਾਅਦ ਲਾੜੀ ਤਿਜੋਰੀ 'ਚ ਰੱਖੇ ਗਹਿਣੇ, ਕੈਸ਼ ਅਤੇ ਹੋਰ ਜ਼ਰੂਰੀ ਮਾਸਾਨ ਲੈ ਕੇ ਫਰਾਰ ਹੋ ਗਈ। ਲਾੜੀ ਨੂੰ ਪਤੀ ਨੇ 90 ਹਜ਼ਾਰ ਰੁਪਏ 'ਚ ਖਰੀਦ ਕੇ ਵਿਆਹ ਕੀਤਾ ਸੀ।
ਜਾਣਕਾਰੀ ਮੁਤਾਬਕ ਆਗਰਾ ਦੇ ਸਾਫਟਵੇਅਰ ਇੰਜੀਨੀਅਰ ਨਿਰਮਲ ਸਿੰਘ ਆਗਰਾ ਦੇ ਰਿਹਾਇਸ਼ ਵਿਕਾਸ ਦੇ ਸੈਕਟਰ 4 ਵਿੱਚ ਰਹਿੰਦਾ ਸੀ। ਨੌਜਵਾਨ ਦਾ ਉਸ ਦੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ ਅਤੇ ਉਸ ਦੀ ਪਤਨੀ 'ਚੋਂ ਇਕ ਅਪਾਹਜ ਬੇਟਾ ਵੀ ਹੈ। ਦੋਸ਼ੀ ਮਹਿਲਾ ਕੁਝ ਸਮਾਂ ਪਹਿਲਾਂ ਹੀ ਸਾਫਟਵੇਅਰ ਇੰਜੀਨੀਅਰ ਨੌਜਵਾਨ ਨਾਲ ਸੰਪਰਕ 'ਚ ਆਈ ਸੀ। ਮ੍ਰਿਤਕ ਨੇ ਤਿੰਨ ਦਿਨ ਪਹਿਲਾਂ ਹੀ ਨੈਨੀਤਾਲ 'ਚ ਮੰਦਰ ਤਾਰਾ ਨਾਂ ਦੀ ਲੜਕੀ ਨਾਲ ਦੂਜਾ ਵਿਆਹ ਕੀਤਾ ਸੀ। ਮੰਗਲਵਾਰ ਨੂੰ ਲੁਟੇਰੀ ਲਾੜੀ ਨੇ ਸੁਹਾਗਰਾਤ ਦੀ ਸੇਜ 'ਤੇ ਪਤੀ ਅਤੇ ਉਸ ਦੇ ਬੇਟੇ ਨੂੰ ਦੁੱਧ 'ਚ ਨੀਦ ਦੀ ਗੋਲੀ ਪਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਨਿਰਮਲ ਸਿੰਘ ਦੀ ਹੱਤਿਆ ਕਰ ਦਿੱਤੀ, ਜਦੋਂਕਿ ਬੇਟੇ ਨੂੰ ਮ੍ਰਿਤਕ ਸਮਝ ਕੇ ਫਰਾਰ ਹੋ ਗਈ। ਅਪਾਹਜ ਬੇਟੇ ਨੂੰ ਹੋਸ਼ 'ਚ ਆਉਣ ਤੋਂ ਬਾਅਦ ਉਸ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਗੁਆਂਢੀਆਂ ਨੇ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਲਾਸ਼ ਨੂੰ ਪੋਸਟਮਾਰਟਮ ਲਈ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਵਧਦੇ ਪਾਪ ਕਾਰਨ ਮੰਦਰਾਂ ਦੀ ਆਮਦਨੀ ਵਧੀ ਹੈ- ਮੁੱਖ ਮੰਤਰੀ
NEXT STORY