ਬਲੀਆ- ਮੇਰਠ ਦੇ ਮੁਸਕਾਨ ਕਾਂਡ ਵਰਗਾ ਇਕ ਹੋਰ ਸਨਸਨੀਖੇਜ਼ ਮਾਮਲਾ ਉੱਤਰ ਪ੍ਰਦੇਸ਼ ਦੇ ਬਲੀਆ ਵਿਚ ਸਾਹਮਣੇ ਆਇਆ ਹੈ। ਇਥੇ 44 ਸਾਲਾ ਮਾਇਆ ਨੇ ਆਪਣੀ ਉਮਰ ਤੋਂ ਛੋਟੇ 23 ਸਾਲਾ ਪ੍ਰੇਮੀ ਅਨਿਲ ਯਾਦਵ ਨਾਲ ਮਿਲ ਕੇ ਆਪਣੇ ਨਾਲੋਂ 18 ਸਾਲ ਵੱਡੇ 62 ਸਾਲਾ ਪਤੀ ਦੇਵੇਂਦਰ ਰਾਮ ਦਾ ਕਤਲ ਕਰ ਦਿੱਤਾ। ਦੇਵੇਂਦਰ ਦੀ ਲਾਸ਼ 6 ਟੁੱਕੜਿਆਂ ਵਿਚ ਕੱਟੀ ਗਈ। ਮਾਇਆ ਦੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨੇ ਪਾਲੀਥੀਨ ਵਿਚ ਭਰ ਕੇ ਅੰਗਾਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਦੇਵੇਂਦਰ ਦਾ ਸਿਰ ਅਜੇ ਵੀ ਗਾਇਬ ਹੈ। ਦੋ ਦਿਨ ਤੋਂ ਸਰਯੂ ਨਦੀ ਵਿਚ ਸਿਰ ਦੀ ਭਾਲ ਜਾਰੀ ਹੈ।
ਘਟਨਾ 9 ਮਈ ਦੀ ਹੈ, ਜਦੋਂ ਬਹਾਦੁਰਪੁਰ ਵਿਚ ਪਤਨੀ ਨੇ ਪਹਿਲਾ ਪਤੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕੀਤਾ, ਫਿਰ ਪ੍ਰੇਮੀ ਅਤੇ ਉਸ ਦੇ 2 ਸਾਥੀਆਂ ਦੀ ਮਦਦ ਨਾਲ ਕਤਲ ਕੀਤਾ। ਲਾਸ਼ ਦੇ ਅੰਗਾਂ ਨੂੰ ਵੱਖ-ਵੱਖ ਥਾਵਾਂ ’ਤੇ ਸੁੱਟਿਆ ਗਿਆ। ਮਾਮਲੇ ਦਾ ਖੁਲਾਸਾ ਪੁਲਸ ਦੀ ਪੁੱਛਗਿੱਛ ਵਿਚ ਹੋਇਆ। ਮਾਇਆ, ਅਨਿਲ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ। ਦੇਵੇਂਦਰ ਦੀ ਧੀ ਅੰਬਲੀ ਨੇ ਮਾਂ ਅਤੇ ਪ੍ਰੇਮੀ ’ਤੇ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਨੇ ਕਤਲ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪਿੰਡ ਵਾਸੀਆਂ ਦੀ ਸੂਚਨਾ ਅਤੇ ਇਕ ਕੁੱਤੇ ਦੀ ਚੌਕਸੀ ਨਾਲ ਮਨੁੱਖੀ ਅੰਗ ਬਰਾਮਦ ਹੋਏ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਲੀਆ ਦੇ SP ਓਮਵੀਰ ਸਿੰਘ ਨੇ ਦੱਸਿਆ ਕਿ ਹਰੀਪੁਰ ਵਾਸੀ 62 ਸਾਲਾ ਦੇਵੇਂਦਰ ਰਾਮ ਦਾ ਬਹਾਦੁਰਪੁਰ ਵਿਚ ਮਕਾਨ ਹੈ। ਸ਼ੁੱਕਰਵਾਰ ਨੂੰ ਦੇਵੇਂਦਰ ਸ਼ੱਕੀ ਹਲਾਤਾਂ ਵਿਚ ਲਾਪਤਾ ਹੋ ਗਿਆ ਸੀ। ਪਤਨੀ ਮਾਇਆ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮਾਇਆ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਕਤਲਕਾਂਡ ਦਾ ਖੁਲਾਸਾ ਹੋਇਆ। ਪੁਲਸ ਮੁਤਾਬਕ 9 ਮਈ ਨੂੰ ਦੇਵੇਂਦਰ ਬਹਾਦੁਰਪੁਰ ਆਇਆ ਸੀ। ਇੱਥੇ ਪਤਨੀ ਨੇ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਪ੍ਰੇਮੀ ਅਨਿਲ ਯਾਦਵ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਹੱਥਾਂ ਅਤੇ ਪੈਰਾਂ ਨੂੰ ਵੱਢ ਕੇ ਪਾਲੀਥੀਨ ਵਿਚ ਭਰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਅਤੇ ਧੜ ਨੂੰ ਖੂਹ ਵਿਚ ਸੁੱਟ ਦਿੱਤਾ। ਸਿਰ ਨੂੰ ਸਰਯੂ ਨਦੀ ਵਿਚ ਸੁੱਟ ਆਏ।
ਰਾਹੁਲ ਨੂੰ ਬਿਹਾਰ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਰੋਕਣਾ ਤਾਨਾਸ਼ਾਹੀ ਦੀ ਸਿਖਰ: ਖੜਗੇ
NEXT STORY