ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੀ ਇਕ ਅਦਾਲਤ ਨੇ ਇਕ ਤਲਾਕਸ਼ੁਦਾ ਔਰਤ ਦੀ ਵਿੱਤੀ ਮਦਦ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ‘ਲਿਵ-ਇਨ’ ਵਿਚ ਰਹਿ ਰਹੀ ਪਤਨੀ ਆਪਣੇ ਪਤੀ ਤੋਂ ਕਿਸੇ ਵੀ ਤਰ੍ਹਾਂ ਦਾ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਨਹੀਂ ਹੈ। ਦੱਸ ਦੇਈਏ ਕਿ ਪਰਿਵਾਰਕ ਅਦਾਲਤ ਦੀ ਜੱਜ ਨਮ੍ਰਿਤਾ ਅਗਰਵਾਲ ਔਰਤ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਵੱਖ ਰਹਿ ਰਿਹਾ ਪਤੀ ਕਾਨੂੰਨੀ ਤੇ ਨੈਤਿਕ ਤੌਰ ’ਤੇ ਗੁਜ਼ਾਰਾ ਭੱਤਾ ਦੇਣ ਲਈ ਪਾਬੰਦ ਹੈ ਪਰ ਉਹ ਜਾਣਬੁੱਝ ਕੇ ਇਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਇਸ ਮਾਮਲੇ ਦੇ ਸਬੰਧ ਵਿਚ ਅਦਾਲਤ ਨੇ ਕਿਹਾ ਕਿ ਇਕ ਹੋਰ ਅਦਾਲਤ ਨੇ ਮਈ ’ਚ ਜੋੜੇ ਨੂੰ ਇਸ ਆਧਾਰ ’ਤੇ ਤਲਾਕ ਦੇ ਦਿੱਤਾ ਸੀ ਕਿ ਪਤਨੀ ‘ਲਿਵ-ਇਨ’ ਵਿਚ ਰਹਿ ਰਹੀ ਸੀ ਤੇ ਵਿਆਹ ਪਿੱਛੋਂ ਪਤੀ ਪ੍ਰਤੀ ਵਫ਼ਾਦਾਰ ਨਹੀਂ ਸੀ। ਇਸ ’ਚ ਕਿਹਾ ਗਿਆ ਕਿ ਪਿਛਲੀ ਅਦਾਲਤ ਨੇ ਡੀ. ਐੱਨ. ਏ. ਟੈਸਟ ਰਿਪੋਰਟ ’ਤੇ ਭਰੋਸਾ ਕੀਤਾ ਸੀ, ਜਿਸ ਤੋਂ ਪਤਾ ਲਗਦਾ ਹੈ ਕਿ ਭਾਵੇਂ ਔਰਤ ਉਨ੍ਹਾਂ ਦੇ ਇਕ ਬੱਚੇ ਦੀ ਜੈਵਿਕ ਮਾਂ ਹੈ ਪਰ ਪਤੀ ਉਸ ਦਾ ਜੈਵਿਕ ਪਿਤਾ ਨਹੀਂ ਸੀ। ਅਦਾਲਤ ਨੇ ਕਿਹਾ ਕਿ ਡੀ. ਐੱਨ. ਏ. ਟੈਸਟ ਰਿਪੋਰਟ ਤੇ ਫੈਸਲੇ ਨੂੰ ਪਟੀਸ਼ਨਕਰਤਾ ਵੱਲੋਂ ਅੱਜ ਤੱਕ ਚੁਣੌਤੀ ਨਹੀਂ ਦਿੱਤੀ ਗਈ, ਜਿਸ ਦਾ ਮਤਲਬ ਇਹ ਹੈ ਕਿ ਉਹ ‘ਲਿਵ-ਇਨ’ ਵਿਚ ਰਹਿਣ ਦੀ ਗੱਲ ਮੰਨਦੀ ਹੈ।
ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੈਕਸ ਰੈਕੇਟ ਚਲਾਉਣ ਦੇ ਦੋਸ਼ ਹੇਠ ਅਦਾਕਾਰਾ ਗ੍ਰਿਫਤਾਰ
NEXT STORY