ਨਵੀਂ ਦਿੱਲੀ — ਹਾਲ ਹੀ ਦੇ ਦਿਨ੍ਹਾਂ 'ਚ ਆਪਣੀ ਨਿਰਪੱਖ ਰਾਜਨੀਤੀ ਕਾਰਨ ਚਰਚਾ 'ਚ ਰਹੇ ਬਿਹਾਰ ਦੇ ਮੁੱਖ-ਮੰਤਰੀ ਨਿਤੀਸ਼ ਕੁਮਾਰ ਨੇ ਅਚਾਨਕ ਮੋਦੀ ਅਤੇ ਭਾਜਪਾ 'ਤੇ ਤਿੱਖਾ ਹਮਲਾ ਬੋਲ ਕੇ ਰਾਜਨੀਤਕ ਗੇਅਰ ਬਦਲਣ ਦੇ ਸੰਕੇਤ ਦਿੱਤੇ ਹਨ। ਸੋਮਵਾਰ ਨੂੰ ਪਟਨਾ 'ਚ ਉਨ੍ਹਾਂ ਮੋਦੀ, ਅਮਿਤ ਸ਼ਾਹ ਨੂੰ ਲੈ ਕੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਉਨ੍ਹਾਂ ਭਾਜਪਾ ਅਤੇ ਮੋਦੀ ਨੂੰ ਪੂਰੇ ਦੇਸ਼ 'ਚ ਅਜੇ ਲੋਕਸਭਾ ਚੋਣਾਂ ਕਰਾਉਣ ਤੱਕ ਦੇ ਦਿੱਤੀ। ਨਾਲ ਹੀ ਬਿਹਾਰ ਅਤੇ ਯੂ.ਪੀ 'ਚ ਚੋਣਾਂ ਕਰਾਉਣ ਦਾ ਵੀ ਚੈਲੇਂਜ ਦਿੱਤਾ।
ਨਿਤੀਸ਼ ਨੇ ਕਿਹਾ,'ਮੈਂ ਭਾਜਪਾ ਦੀ ਚੁਣੌਤੀ ਸਵੀਕਾਰ ਕਰਨ ਨੂੰ ਤਿਆਰ ਹਾਂ। ਦਮ ਹੈ ਤਾਂ ਭਾਜਪਾ ਹੁਣੇ ਹੀ ਚੋਣਾਂ ਕਰਾ ਲਵੇ ਅਤੇ ਪਤਾ ਲੱਗ ਜਾਵੇਗਾ ਕਿ ਕੌਣ ਕਿੱਥੇ ਹੈ? ਨਿਤੀਸ਼ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੀ.ਐੱਮ ਮੋਦੀ ਨੇ ਕਿਸਾਨਾਂ ਨੂੰ ਪਿਛਲੇ ਤਿੰਨ ਸਾਲਾਂ 'ਚ ਕੁਝ ਨਹੀਂ ਦਿੱਤਾ। ਇਹੀ ਮੁੱਦਾ ਬਣੇਗਾ। ਇਸ ਤੋਂ ਪਹਿਲਾਂ ਉਨ੍ਹਾਂ ਬਿਹਾਰ 'ਚ ਦੋ ਪੁਲਾਂ ਦੀ ਉਦਘਾਟਨ ਕਰਦੇ ਹੋਏ ਕਿਹਾ ਸੀ ਕਿ ਬਿਹਾਰ 'ਚ ਮਹਾਂਗਠਬੰਧਨ ਦਾ ਪੁਲ ਮਜ਼ਬੂਤ ਹੈ ਅਤੇ ਕੋਈ ਵੀ ਇਸ ਨੂੰ ਤੋੜ ਨਹੀਂ ਸਕਦਾ ਹੈ। ਨਿਤੀਸ਼ ਨੇ ਅਸਹਿਣਸ਼ੀਲਤ ਨੂੰ ਲੈ ਕੇ ਕਿਸਾਨਾਂ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ। ਗਾਂਧੀ 'ਤੇ ਅਮਿਤ ਸ਼ਾਹ ਦੇ ਦਿੱਤੇ ਬਿਆਨ 'ਤੇ ਹਮਲਾ ਕਰਦੇ ਹੋਏ ਨਿਤੀਸ਼ ਨੇ ਕਿਹਾ,'ਭਾਜਪਾ ਗਾਂਧੀ ਦੇ ਮੁੱਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ।'
ਮੰਬਈ 'ਚ ਅਭਿਨੇਤਰੀ ਦੀ ਮਿਲੀ ਲਾਸ਼, ਪੁਲਸ ਕਰ ਰਹੀ ਹੈ ਜਾਂਚ
NEXT STORY