ਨਵੀਂ ਦਿੱਲੀ—ਰਾਜਧਾਨੀ ਦਿੱਲੀ 'ਚ ਲਗਾਤਾਰ 2 ਦਿਨ ਹੋਈ ਬਾਰਿਸ਼ ਕਾਰਨ ਠੰਡ ਨੇ ਦਸਤਕ ਦੇ ਦਿੱਤੀ ਹੈ। ਅੱਜ ਭਾਵ ਸ਼ਨੀਵਾਰ ਨੂੰ ਕਈ ਇਲਾਕਿਆਂ 'ਚ ਸੰਘਣਾ ਕੋਹਰਾ ਵੀ ਛਾਇਆ ਦਿਖਾਈ ਦਿੱਤਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਕੋਹਰਾ ਹੋਰ ਜ਼ਿਆਦਾ ਵੱਧ ਸਕਦਾ ਹੈ। ਮਿਲੇ ਅੰਕੜਿਆ ਮੁਤਾਬਕ ਅੱਜ ਸਵੇਰਸਾਰ ਪੀ.ਐੱਮ 2.5, 144 ਅਤੇ ਪੀ.ਐੱਮ 10 125 'ਤੇ ਰਿਹਾ ਹੈ। ਹੁਣ ਕਾਫੀ ਹੱਦ ਤੱਕ ਹਵਾ 'ਚ ਸੁਧਾਰ ਹੋਣ ਕਾਰਨ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਦਿੱਲੀ 'ਚ ਹੋਈ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ 'ਤੇ ਕੰਟਰੋਲ ਕੀਤਾ ਗਿਆ।
ਦੱਸਣਯੋਗ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਇੰਡੈਕਸ 84 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਗਈ ਸੀ ਅਤੇ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਿਟੀ (ਈ.ਪੀ.ਸੀ.ਏ) ਨੇ ਦਿੱਲੀ-ਐੱਨ.ਸੀ.ਆਰ 'ਚ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ ਅਤੇ ਲੋਕਾਂ ਨੂੰ ਖਾਸ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘੱਟ ਤੋਂ ਘੱਟ ਬਾਹਰ ਨਿਕਲਣ ਲਈ ਸਲਾਹ ਦਿੱਤੀ ਸੀ।
ਹਿਮਾਚਲ ਦੇ ਸੀ. ਐੱਮ. ਦਾ 'ਡਰੀਮ ਪ੍ਰਾਜੈਕਟ', ਮੰਡੀ 'ਚ ਬਣੇਗਾ ਕੌਮਾਂਤਰੀ ਹਵਾਈ ਅੱਡਾ
NEXT STORY