ਭਵਾਨੀਪਟਨਾ (ਓਡਿਸ਼ਾ) : ਓਡਿਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜਾਦੂ-ਟੂਣਾ ਕਰਨ ਦੇ ਸ਼ੱਕ ਹੇਠ 65 ਸਾਲਾ ਇਕ ਵਿਅਕਤੀ ਦਾ ਕਥਿਤ ਤੌਰ ’ਤੇ ਕਤਲ ਕਰਕੇ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਅਕਤੀ ਦੀ ਬਿਨਾਂ ਸਿਰ ਦੀ ਲਾਸ਼ ਨੂੰ ਤਲਾਬ ਵਿਚ ਸੁੱਟ ਦਿੱਤਾ ਗਿਆ, ਜੋ ਪੁਲਸ ਨੇ ਦੇਯਪੁਰ ਪਿੰਡ ਦੇ ਇਕ ਤਾਲਾਬ 'ਚੋਂ ਹੁਣ ਬਰਾਮਦ ਕਰ ਲਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਕੀਨਾਂ ਲਈ Good News! ਹੁਣ ਸਸਤੀ ਮਿਲੇਗੀ Beer ਅਤੇ Scotch
ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਕਲਾਮਪੁਰ ਪੁਲਸ ਥਾਣਾ ਇਲਾਕੇ ਦੇ ਦੇਯਪੁਰ ਪਿੰਡ ਵਾਸੀ ਰੂਪਸਿੰਘ ਮਾਝੀ ਵਜੋਂ ਹੋਈ ਹੈ। ਪੁਲਸ ਮੁਤਾਬਕ ਰੂਪਸਿੰਘ ਦਾ ਕਤਲ 18 ਮਈ ਦੀ ਰਾਤ ਨੂੰ ਕੀਤਾ ਗਿਆ ਸੀ। ਰੂਪਸਿੰਘ ਦਾ ਧੜ ਪਿੰਡ ਦੇ ਇਕ ਵੱਡੇ ਤਾਲਾਬ ਵਿਚੋਂ ਬਰਾਮਦ ਕੀਤਾ ਗਿਆ, ਜਦਕਿ ਉਸ ਦੇ ਸਿਰ ਦੀ ਭਾਲ ਅਜੇ ਵੀ ਜਾਰੀ ਹੈ। 20 ਮਈ ਨੂੰ ਰੂਪਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਲਾਮਪੁਰ ਥਾਣੇ ਵਿਚ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਟਨਾ ਪੁੱਜੇ PM ਮੋਦੀ, ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ, ਫਿਰ ਕੱਢਿਆ ਰੋਡ ਸ਼ੋਅ
NEXT STORY