ਧਾਮਨੋਦ (ਇੰਦੌਰ): ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਧਾਮਨੋਦ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕਾਲੂ ਸਿੰਘ ਠਾਕੁਰ ਨਾਲ ਜੁੜਿਆ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਵਿਧਾਇਕ ਵੱਲੋਂ ਇੱਕ ਔਰਤ ਅਤੇ ਉਸ ਦੇ ਪਤੀ 'ਤੇ ਦੋ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਲਗਾਏ ਗਏ ਸਨ, ਉੱਥੇ ਹੀ ਹੁਣ ਉਸੇ ਮਹਿਲਾ ਨੇ ਸਾਹਮਣੇ ਆ ਕੇ ਵਿਧਾਇਕ 'ਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਵਰਗੇ ਗੰਭੀਰ ਇਲਜ਼ਾਮ ਲਗਾ ਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਮਦਦ ਦੇ ਬਹਾਨੇ ਬੁਲਾ ਕੇ ਕੀਤੀ ਗਲਤ ਹਰਕਤ
ਪੀੜਤ ਮਹਿਲਾ ਦੀਪਿਕਾ ਨੇ ਦੱਸਿਆ ਕਿ ਉਸ ਨੇ ਕਾਸ਼ਿਫ ਨਾਮ ਦੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਇਆ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲਗਾਤਾਰ ਪ੍ਰੇਸ਼ਾਨ ਅਤੇ ਕੁੱਟਮਾਰ ਕਰ ਰਹੇ ਸਨ। ਇਸੇ ਪਰਿਵਾਰਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਉਹ ਮਦਦ ਦੀ ਉਮੀਦ ਵਿੱਚ ਵਿਧਾਇਕ ਕਾਲੂ ਸਿੰਘ ਠਾਕੁਰ ਕੋਲ ਪਹੁੰਚੀ ਸੀ। ਮਹਿਲਾ ਦਾ ਦੋਸ਼ ਹੈ ਕਿ ਵਿਧਾਇਕ ਨੇ ਉਸ ਨੂੰ ਕਾਨੂੰਨੀ ਜਾਂ ਪ੍ਰਸ਼ਾਸਨਿਕ ਸਹਾਇਤਾ ਦਿਵਾਉਣ ਦੀ ਬਜਾਏ, ਉਸ ਨੂੰ ਧਾਮਨੋਦ ਸਥਿਤ ਆਪਣੇ ਹੋਟਲ ਵਿੱਚ ਇੱਕ ਦਿਨ ਲੁਕਾ ਕੇ ਰੱਖਿਆ ਅਤੇ ਫਿਰ ਭੋਪਾਲ ਬੁਲਾ ਲਿਆ। ਦੀਪਿਕਾ ਅਨੁਸਾਰ, ਭੋਪਾਲ 'ਚ ਵਿਧਾਇਕ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ।
ਜਾਨ ਬਚਾ ਕੇ ਭੱਜੀ ਮਹਿਲਾ, ਪੇਸ਼ ਕੀਤੇ ਸਬੂਤ
ਪੀੜਤਾ ਨੇ ਦਾਅਵਾ ਕੀਤਾ ਕਿ ਉਹ ਵਿਧਾਇਕ ਦੀਆਂ ਕਥਿਤ ਹਰਕਤਾਂ ਤੋਂ ਬਾਅਦ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿੱਚ ਸਫਲ ਰਹੀ। ਉਸ ਨੇ ਮੀਡੀਆ ਸਾਹਮਣੇ ਕੁਝ ਫੋਟੋਆਂ ਅਤੇ ਆਡੀਓ ਕਲਿੱਪਾਂ ਵੀ ਪੇਸ਼ ਕੀਤੀਆਂ ਹਨ, ਜਿਨ੍ਹਾਂ ਵਿੱਚ ਵਿਧਾਇਕ ਨਾਲ ਗੱਲਬਾਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਹਿਲਾ ਅਨੁਸਾਰ, ਵਿਧਾਇਕ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਡਿਲੀਟ ਕਰਨ ਲਈ ਉਸ ਦਾ ਫੋਨ ਵੀ ਤੋੜ ਦਿੱਤਾ ਸੀ, ਜੋ ਕਿ ਇਸ ਸਮੇਂ ਧਾਮਨੋਦ ਥਾਣੇ 'ਚ ਜ਼ਬਤ ਹੈ।
ਫਿਰੌਤੀ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਵਿਧਾਇਕ ਵੱਲੋਂ ਲਗਾਏ ਗਏ ਦੋ ਕਰੋੜ ਦੀ ਫਿਰੌਤੀ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਮਹਿਲਾ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਅਸਲ ਪੀੜਤ ਉਹ ਖੁਦ ਹੈ। ਮਹਿਲਾ ਹੁਣ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਤਿਆਰੀ ਕਰ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ, ਸ਼ਿਕਾਇਤ ਮਿਲਣ 'ਤੇ ਦੋਵਾਂ ਪੱਖਾਂ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਅਜੇ ਤੱਕ ਵਿਧਾਇਕ ਪੱਖ ਵੱਲੋਂ ਇਨ੍ਹਾਂ ਤਾਜ਼ਾ ਦੋਸ਼ਾਂ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਪੀਕਰ ਕਾਨਫਰੰਸ: ਵਿਜੇਂਦਰ ਗੁਪਤਾ ਨੇ ਪੰਜਾਬ ਸਰਕਾਰ ਨੂੰ ਲਿਆ ਲੰਮੇ ਹੱਥੀਂ, ਪੰਜਾਬ ਦੇ ਸਪੀਕਰ ਸਾਹਮਣੇ ਚੁੱਕੇ ਸਵਾਲ
NEXT STORY