ਬਾਂਦਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਮਵਈ ਬਜ਼ੁਰਗ ਪਿੰਡ ਦੇ ਬਾਈਪਾਸ 'ਤੇ ਡੰਪਰ ਦੀ ਟੱਕਰ ਨਾਲ ਉਸ 'ਚ ਫਸ ਕੇ ਸਕੂਟੀ ਸਵਾਰ ਇਕ ਔਰਤ ਕਰੀਬ 3 ਕਿਲੋਮੀਟਰ ਤੱਕ ਘੜੀਸਦੀ ਰਹੀ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਡੰਪਰ ਅਤੇ ਸਕੂਟੀ 'ਚ ਅੱਗ ਲੱਗ ਗਈ, ਜਿਸ ਨਾਲ ਔਰਤ ਦੀ ਸੜ ਕੇ ਮੌਤ ਹੋ ਗਈ।
ਇਹ ਵੀ ਪੜ੍ਹੋ : ਹੁਣ UP 'ਚ ਹੋਈ ਕੰਝਾਵਲਾ ਵਰਗੀ ਘਟਨਾ, ਸਾਈਕਲ ਸਵਾਰ ਔਰਤ ਨੂੰ ਟੱਕਰ ਮਗਰੋਂ ਕਾਰ ਨੇ 200 ਮੀਟਰ ਤੱਕ ਘੜੀਸਿਆ
ਸ਼ਹਿਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਸ਼ਾਮਬਾਬੂ ਸ਼ੁਕਲਾ ਅਨੁਸਾਰ, ਖੇਤੀਬਾੜੀ ਯੂਨੀਵਰਸਿਟੀ ਬਾਂਦਾ 'ਚ ਤਾਇਨਾਤ ਲਿਪਿਕ ਪੁਸ਼ਪਾ ਸਿੰਘ (35) ਬੁੱਧਵਾਰ ਸ਼ਾਮ ਕਰੀਬ 6.30 ਵਜੇ ਸਬਜ਼ੀ ਖਰੀਦ ਕੇ ਆਪਣੀ ਸਕੂਟੀ 'ਤੇ ਜਾ ਰਹੀ ਸੀ, ਉਦੋਂ ਰਸਤੇ 'ਚ ਮਵਈ ਬਜ਼ੁਰਗ ਪਿੰਡ ਦੇ ਬਾਈਪਾਸ ਨੇੜੇ ਇਕ ਡੰਪਰ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਸ਼ੁਕਲਾ ਅਨੁਸਾਰ ਟੱਕਰ ਨਾਲ ਪੁਸ਼ਪਾ ਸਿੰਘ ਡੰਪਰ ਦੇ ਅਗਲੇ ਹਿੱਸੇ 'ਚ ਫਸ ਕੇ ਸਕੂਟੀ ਸਮੇਤ ਕਰੀਬ ਤਿੰਨ ਕਿਲੋਮੀਟਰ ਤੱਕ ਘੜੀਸਦੀ ਚਲੀ ਗਈ। ਇਸ ਨਾਲ ਸਕੂਟੀ ਅਤੇ ਡੰਪਰ 'ਚ ਅੱਗ ਲੱਗ ਗਈ ਅਤੇ ਪੁਸ਼ਪਾ ਜਿਊਂਦੀ ਸੜ ਗਈ। ਉਨ੍ਹਾਂ ਦੱਸਿਆ ਕਿ ਡੰਪਰ ਦੇ ਡਰਾਈਵਰ ਨੂੰ ਫੜ ਲਿਆ ਗਿਆ ਹੈ, ਜਦੋਂ ਕਿ ਔਰਤ ਦੀ ਅੱਧ ਸੜੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਐਂਬੂਲੈਂਸ ਲਈ ਨਹੀਂ ਸਨ ਪੈਸੇ, ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ 50 ਕਿ.ਮੀ. ਦੂਰ ਸ਼ਮਸ਼ਾਨਘਾਟ ਲੈ ਕੇ ਪੁੱਜਾ ਪੁੱਤ
NEXT STORY