ਜੈਪੁਰ— ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਧੋਰੀਮਨਾ 'ਚ ਇਕ ਔਰਤ ਨੇ ਸ਼ਨੀਵਾਰ ਨੂੰ ਆਪਣੀ ਤਿੰਨ ਮਾਸੂਮ ਬੱਚੀਆਂ ਨਾਲ ਖੂਹ 'ਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ ਕੀਤੀ ਪਰ ਔਰਤ ਨੂੰ ਜਿਉਂਦੀ ਬਾਹਰ ਕੱਢ ਦਿੱਤਾ ਗਿਆ, ਜਦੋਂ ਕਿ ਉਸ ਦੇ ਤਿੰਨਾਂ ਬੱਚੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ ਰੌਨਕ ਦੇਵੀ ਨੇ ਆਪਣੇ ਤਿੰਨ ਮਾਸੂਮ ਬੱਚੀਆਂ ਕਵਿਤਾ (8), ਕਲਪਣਾ (6) ਅਤੇ ਹੇਮਲੱਤਾ (3) ਨੂੰ ਪਿੰਡ ਦੇ ਬਾਹਰ ਸਥਿਤ ਇਕ ਖੂਹ 'ਚ ਸੁੱਟ ਕੇ ਖੁਦ ਵੀ ਖੁਦਕੁਸ਼ੀ ਦੇ ਇਰਾਦੇ ਨਾਲ ਖੂਹ 'ਚ ਛਾਲ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁੱਜੀ ਪੁਲਸ ਨੇ ਸਾਰਿਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਤਿੰਨ ਬੱਚਿਆਂ ਦੀ ਮੌਤ ਹੋ ਗਈ ਪਰ ਪਾਣੀ ਘੱਟ ਹੋਣ ਨਾਲ ਔਰਤ ਨੂੰ ਬਚਾ ਲਿਆ ਗਿਆ। ਔਰਤ ਦੇ ਬੱਚਿਆਂ ਸਮੇਤ ਖੁਦਕੁਸ਼ੀ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਤਿੰਨੰ ਬੱਚੀਆਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ 'ਚ ਰੱਖਵਾਇਆ ਹੈ, ਜਦੋਂ ਕਿ ਔਰਤ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਲਿਤ ਵਿਰੋਧੀ ਹੈ ਮਾਇਆਵਤੀ, ਯੂ. ਪੀ. ਦੇ ਲਾਲ ਹਨ ਕੋਵਿੰਦ— ਮੌਰਿਆ
NEXT STORY