ਮਹੇਸਾਣਾ— ਗੁਜਰਾਤ ਚੋਣਾਂ ਨੂੰ ਲੈ ਕੇ ਸਾਰੇ ਨੇਤਾ ਆਪਣੀ ਪੂਰੀ ਤਾਕਤ ਨਾਲ ਵੋਟਰਾਂ ਨੂੰ ਲੁਭਾਉਣ 'ਚ ਲੱਗੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਕੁਝ ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਨਾਲ ਵੀ ਹੋਇਆ। ਜਦੋਂ ਉਹ ਗੁਜਰਾਤ ਦੇ ਮੇਹਸਾਣਾ 'ਚ ਰੈਲੀ ਕਰਨ ਪੁੱਜੇ ਤਾਂ ਉਸ ਦੇ ਸਿਰਫ 5 ਮਿੰਟ ਬਾਅਦ ਹੀ ਉਨ੍ਹਾਂ ਨੂੰ ਵਾਪਸ ਆਉਣਾ ਪੈ ਗਿਆ।
ਦਰਅਸਲ ਵਿਸਨਗਰ 'ਚ ਰੈਲੀ ਦੌਰਾਨ ਪਾਟੀਦਾਰਾਂ ਨੇ ਜੰਮ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਰੂਪਾਲਾ ਸਟੇਜ 'ਤੇ ਖੜ੍ਹੇ ਹੋ ਕੇ ਭਾਸ਼ਣ ਦੇ ਰਹੇ ਸਨ, ਉਸ ਸਮੇਂ ਉੱਥੇ ਕਰੀਬ 200 ਤੋਂ ਵਧ ਔਰਤਾਂ ਆ ਗਈਆਂ ਅਤੇ ਥਾਲੀ-ਵੇਲਣ ਨਾਲ ਵਿਰੋਧ ਜ਼ਾਹਰ ਕਰਨ ਲੱਗੀਆਂ। ਜ਼ਿਕਰਯੋਗ ਹੈ ਕਿ ਪਾਟੀਦਾਰ ਵਿਸਨਗਰ ਵਿਧਾਇਕ ਰਿਸ਼ੀਕੇਸ਼ ਪਟੇਲ ਦਾ ਵਿਰੋਧ ਕਰ ਰਹੇ ਸਨ। ਔਰਤਾਂ ਦਾ ਹੰਗਾਮਾ ਵਧਿਆ ਤਾਂ ਕੇਂਦਰੀ ਮੰਤਰੀ ਨੇ ਪ੍ਰੋਗਰਾਮ ਛੱਡ ਕੇ ਜਾਣਾ ਹੀ ਸਹੀ ਸਮਝਿਆ।
ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਗੁਜਰਾਤ 'ਚ ਦੂਜੇ ਪੜਾਅ ਲਈ ਵੋਟਿੰਗ ਹੋਣ ਜਾ ਰਹੀ ਹੈ। ਉੱਥੇ ਹੀ ਪਹਿਲੇ ਪੜਾਅ ਲਈ 9 ਦਸੰਬਰ ਨੂੰ ਵੋਟਾਂ ਪਾਈਆਂ ਜਾ ਚੁਕੀਆਂ ਹਨ, ਪਹਿਲੇ ਪੜਾਅ 'ਚ 68 ਫੀਸਦੀ ਵੋਟਿੰਗ ਹੋਈ।
ਅਣਪਛਾਤੇ ਵਾਹਨ ਨੇ ਸੜਕ 'ਤੇ ਚੱਲ ਰਹੇ ਵਿਅਕਤੀ ਨੂੰ ਬੇਰਹਿਮੀ ਨਾਲ ਕੁਚਲਿਆ
NEXT STORY