ਨਵੀਂ ਦਿੱਲੀ (ਵਾਰਤਾ)- ਪ੍ਰਸਿੱਧ ਅਦਾਕਾਰਾ ਅਤੇ ਲੋਕ ਸਭਾ ਚੋਣਾਂ 2024 'ਚ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਨੌਤ ਖ਼ਿਲਾਫ਼ ਕਾਂਗਰਸ ਮਹਿਲਾ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਦੀ ਇਤਰਾਜ਼ਯੋਗ ਟਿੱਪਣੀ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਸੰਦੇਸ਼ 'ਚ ਕਿਹਾ ਹੈ ਕਿ ਮਹਿਲਾ ਕਮਿਸ਼ਨ ਨੇ ਸ਼੍ਰੀਨੇਤ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੰਗਨਾ ਰਨੌਤ 'ਤੇ ਸੁਪ੍ਰਿਆ ਸ਼੍ਰੀਨੇਤ ਦੀ ਇਤਰਾਜ਼ਯੋਗ ਪੋਸਟ, ਭਾਜਪਾ ਨੇ ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਾਂਗਰਸ ਮਹਿਲਾ ਬੁਲਾਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਨੇ ਕਿਹਾ,''ਐੱਨ.ਸੀ.ਡਬਲਿਊ. ਸੁਪ੍ਰਿਆ ਸ਼੍ਰੀਨੇਤ ਅਤੇ ਐੱਚ.ਐੱਸ. ਅਹੀਰ ਦੇ ਅਪਮਾਨਜਨਤਕ ਰਵੱਈਏ ਤੋਂ ਹੈਰਾਨ ਹੈ। ਅਜਿਹਾ ਰਵੱਈਆ ਅਸਹਿਣਯੋਗ ਹੈ ਅਤੇ ਔਰਤਾਂ ਦੇ ਮਾਣ ਦੇ ਖ਼ਿਲਾਫ਼ ਹੈ। ਮਹਿਲਾ ਕਮਿਸ਼ਨ ਮੁਖੀ ਰੇਖਾ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਭੇਜ ਕੇ ਉਨ੍ਹਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਓ ਸਾਰੀਆਂ ਔਰਤਾਂ ਲਈ ਸਨਮਾਨ ਅਤੇ ਮਾਣ ਬਣਾਈ ਰੱਖੀਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਸਰਕਾਰ ਨੇ ਨਾਗਰਿਕਾਂ ਨੂੰ ਕਿਹਾ- 'ਯੋਜਨਾਵਾਂ ਬੰਦ ਹੋਣ ਦੀਆਂ ਅਫ਼ਵਾਹਾਂ 'ਤੇ ਨਾ ਦਿਓ ਧਿਆਨ'
NEXT STORY