ਪਟਨਾ (ਅਨਸ)– ਬਿਹਾਰ ’ਚ ਜਨਾਨੀ ਦੀ ਨਸਬੰਦੀ ’ਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇੱਥੇ ਨਸਬੰਦੀ ਕਰਵਾਉਣ ਵਾਲੀਆਂ 23 ਔਰਤਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੰ ਬਿਨਾਂ ਸੁੰਨ ਕੀਤੇ (ਐਨੇਸਥੀਸੀਆ ਦਿੱਤੇ ਬਿਨਾਂ) ਨਸਬੰਦੀ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਜਦੋਂ ਉਹ ਦਰਦ ਨਾਲ ਚੀਕਣ ਲੱਗੀਆਂ ਤਾਂ ਉਨ੍ਹਾਂ ਦਾ ਮੂੰਹ ਜ਼ੋਰ ਨਾਲ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
ਨਸਬੰਦੀ ਕਰਵਾਉਣ ਵਾਲੀਆਂ ਔਰਤਾਂ ਮੁਤਾਬਕ ਇਕ ਐੱਨ. ਜੀ. ਓ. ਵੱਲੋਂ ਨਸਬੰਦੀ ਕੈਂਪ ਲਾਇਆ ਗਿਆ ਸੀ। ਆਪ੍ਰੇਸ਼ਨ ਦਾ ਕੋਈ ਇੰਤਜ਼ਾਮ ਨਹੀਂ ਸੀ। ਐਨੇਸਥੀਸੀਆ ਨਾ ਹੋਣ ਕਾਰਨ ਨਸਬੰਦੀ ਦੇ ਆਪ੍ਰੇਸ਼ਨ ਦੌਰਾਨ ਮੈਡੀਕਲ ਸਟਾਫ ਨੇ ਔਰਤਾਂ ਦੇ ਹੱਥ ਤੇ ਪੈਰ ਜ਼ੋਰ ਨਾਲ ਫੜ ਲਏ ਅਤੇ ਮੂੰਹ ਬੰਦ ਕਰ ਦਿੱਤਾ ਤਾਂ ਜੋ ਉਹ ਚੀਕ ਨਾ ਸਕਣ।
ਇਸ ਅਣਮਨੁੱਖੀ ਤਰੀਕੇ ਨਾਲ ਇਕ ਤੋਂ ਬਾਅਦ ਇਕ ਕਈ ਔਰਤਾਂ ਦੀ ਨਸਬੰਦੀ ਕੀਤੀ ਗਈ। ਕੈਂਪ ’ਚ ਇਕ ਪ੍ਰਾਈਵੇਟ ਏਜੰਸੀ ਗਲੋਬਲ ਡਿਵੈਲਪਮੈਂਟ ਇਨੀਟੀਵੇਟ ਨੇ ਔਰਤਾਂ ਦਾ ਆਪ੍ਰੇਸ਼ਨ ਕੀਤਾ।
ਇਹ ਵੀ ਪੜ੍ਹੋ– ਆਟੋ ’ਚ AirPod ਭੁੱਲ ਗਈ ਕੁੜੀ, ਡਰਾਈਵਰ ਵੱਲੋਂ ਵਾਪਸੀ ਲਈ ਅਪਣਾਇਆ ਤਰੀਕਾ ਜਾਣ ਕਰੋਗੇ ਤਾਰੀਫ਼
ਮਹਾਰਾਸ਼ਟਰ ਦੇ ਬੰਸੀ ਪਿੰਡ ’ਚ ਬੱਚਿਆਂ ਦੇ ਮੋਬਾਇਲ ਫੋਨ ਚਲਾਉਣ ’ਤੇ ਰੋਕ
NEXT STORY