ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮਾਤਾ ਜੀ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਯੋਗੀ ਦੀ ਮਾਂ ਦਾ 91 ਸਾਲ ਦੀ ਉਮਰ 'ਚ ਉੱਤਰਾਖੰਡ ਦੇ ਪੌੜੀ ਸਥਿਤ ਉਨ੍ਹਾਂ ਦੇ ਜੱਦੀ ਘਰ 'ਚ ਦਿਹਾਂਤ ਹੋਣ ਦੀ ਜਾਣਕਾਰੀ ਪੌੜੀ ਦੇ ਐੱਸਐੱਸਪੀ ਸਰਵੇਸ਼ ਕੁਮਾਰ ਨੇ ਦਿੱਤੀ ਹੈ।
ਸਰਵੇਸ਼ ਕੁਮਾਰ ਨੇ ਦੱਸਿਆ ਕਿ ਪੌੜੀ ਦੇ ਪੰਚੂਰ ਪਿੰਡ 'ਚ ਹੀ ਮਾਤਾ ਜੀ ਦਾ ਦਿਹਾਂਤ ਹੋਇਆ ਹੈ। ਪੌੜੀ ਦੇ ਜ਼ਿਲ੍ਹਾ ਸੂਚਨਾ ਅਧਿਕਾਰੀ ਯੋਗੇਸ਼ ਪੋਖਰਿਆਲ ਨੇ ਵੀ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸੀਐੱਮ ਯੋਗੀ ਦੀ ਮਾਤਾ ਸਾਵਿਤਰੀ ਦੇਵੀ ਪੌੜੀ ਦੇ ਪੰਚੂਰ ਪਿੰਡ 'ਚ ਹੀ ਰਹਿ ਰਹੀ ਸੀ। ਯੋਗੀ ਦੇ ਪਰਿਵਾਰ 'ਚ 7 ਭੈਣ ਭਰਾ ਹਨ। ਯੋਗੀ ਚਾਰ ਭਰਾਵਾਂ ਅਤੇ ਤਿੰਨ ਭੈਣਾਂ 'ਚੋਂ ਦੂਜੇ ਨੰਬਰ ਦੇ ਹਨ। ਯੋਗੀ ਦਾ ਪਰਿਵਾਰ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਪੰਚੂਰ ਪਿੰਡ 'ਚ ਹੀ ਰਹਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Burger King ਤੇ Swiggy ਨੂੰ 'ਖ਼ਰਾਬ ਮੀਲ' ਡਿਲੀਵਰੀ ਕਰਨਾ ਪਿਆ ਭਾਰੀ, ਲੱਗਾ 72,000 ਰੁਪਏ ਦਾ ਜੁਰਮਾਨਾ
NEXT STORY