ਗਜ਼ਿਆਬਾਦ—ਗਾਜ਼ਿਆਬਾਦ ਦੇ ਮੁਰਾਦਨਗਰ ਖੇਤਰ ਦੇ ਪਿੰਡ ਚਿਤੌੜਾ 'ਚ ਰੱਖਿਆ ਮੰਤਰਾਲੇ ਦੇ ਅਧੀਨ ਆਉਣ ਵਾਲੀ ਆਡਨੈਂਸ ਫੈਕਟਰੀ ਦੇ ਬਾਹਰ ਪਿਛਲੇ ਦਿਨ ਬਾਈਕ 'ਤੇ ਆਪਣੀ ਦੁਕਾਨ 'ਤੇ ਜਾ ਰਹੇ ਇਕ ਨੌਜਵਾਨ ਗੌਰਵ ਨਿਵਾਸੀ ਮੁਰਾਦਬਾਦ ਨੂੰ 2 ਬਦਮਾਸ਼ਾਂ ਨੇ 'ਰਾਮ-ਰਾਮ' ਬੋਲਿਆ ਅਤੇ 5 ਗੋਲੀਆਂ ਉਸ ਦੇ ਸੀਨੇ 'ਚ ਮਾਰ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਗੌਰਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਹੀ ਫਰਾਰ ਹੋ ਗਏ।
ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਇਸ ਘਟਨਾ ਦੇ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਆਡਨੈਂਸ ਫੈਕਟਰੀ ਦੇ ਬਾਹਰ ਹੋਈ ਇਸ ਵਾਰਦਾਤ ਦੇ ਬਾਅਦ ਪੁਲਸ ਦੀ ਸਾਵਧਾਨੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਹੁਣ ਇਥੇ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਵਿੱਕੀ ਨਾਂ ਦੇ ਨੌਜਵਾਨ ਨਾਲ ਗੌਰਵ ਦਾ ਕਿਸੇ ਗੱਲ ਨੂੰ ਲੈ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ। ਮ੍ਰਿਤਕ ਦੇ ਭਰਾ ਅਤੁਲ ਮੁਤਾਬਕ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਥੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਨੌਜਵਾਨ ਵਿੱਕੀ ਨੇ ਗੌਰਵ 'ਤੇ ਗੋਲੀਆਂ ਚਲਾਈਆਂ ਹਨ।
ਆਜ਼ਾਦ ਉਮੀਦਵਾਰ ਨੇ ਸਟ੍ਰਾਂਗ ਰੂਮ ਦੀ ਪਹਿਰੇਦਾਰੀ ਕਰਕੇ ਬਿਤਾਈ ਰਾਤ
NEXT STORY