ਮੁੰਬਈ—ਮਹਾਰਾਸ਼ਟਰ ਦੀ ਧੁਲੇ ਵਿਧਾਨਸਭਾ ਸੀਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਗੋਟੇ ਨੇ ਆਪਣੇ ਖੇਤਰ 'ਚ ਬਣਾਏ ਗਏ ਈ.ਵੀ.ਐੱਮ. ਸਟ੍ਰਾਂਗ ਰੂਮ ਦੀ ਪਹਿਰੇਦਾਰੀ ਕਰਕੇ ਰਾਤ ਬਿਤਾਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਜ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੋਟਿੰਗ ਮਸ਼ੀਨਾਂ 'ਚ ਕਿਸੇ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਉਨ੍ਹਾਂ ਨੇ ਅਜਿਹਾ ਕੀਤਾ। ਵਿਧਾਨਸਭਾ ਦੀਆਂ 288 ਸੀਟਾਂ ਅਤੇ ਸਾਤਾਰਾਂ ਲੋਕਸਭਾ ਸੀਟ 'ਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ।
ਈ.ਵੀ.ਐੱਮ. ਸਟ੍ਰਾਂਗ ਰੂਮ ਦੇ ਬਾਹਰ ਰਾਤ ਭਰ ਜਾਗਦੇ ਰਹੇ ਆਜ਼ਾਦ ਉਮੀਦ
ਗੋਟੇ ਨੇ ਸਵੇਰੇ ਕਿਹਾ ਕਿ ਉਹ ਆਪਣੇ ਕੁਝ ਸਮਰਥਕਾਂ ਦੇ ਨਾਲ ਧੁਲੇ 'ਚ ਈ.ਵੀ.ਐੱਮ. ਸਟ੍ਰਾਂਗ ਰੂਮ ਦੇ ਬਾਹਰ ਰਾਤ ਭਰ ਜਾਗਦੇ ਰਹੇ। ਉਨ੍ਹਾਂ ਨੇ 2014 'ਚ ਭਾਜਪਾ ਦੀ ਟਿਕਟ 'ਤੇ ਧੁਲੇ ਵਿਧਾਨਸਭਾ ਸੀਟ ਜਿੱਤੀ ਸੀ ਪਰ ਇਸ ਵਾਰ ਸੀਟ ਬਟਵਾਰਾ ਫਾਰਮੁੱਲੇ ਦੇ ਤਹਿਤ ਇਹ ਸੀਟ ਭਾਜਪਾ ਨੇ ਆਪਣੇ ਸਹਿਯੋਗੀ ਸ਼ਿਵਸੈਨਾ ਨੂੰ ਦਿੱਤੀ ਹੈ। ਵਿਰੋਧੀ ਕਾਂਗਰਸ, ਰਾਕਾਂਪਾ ਅਤੇ ਕੁਝ ਹੋਰ ਦਲਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਪ੍ਰਣਾਲੀ ਲੈ ਕੇ ਸ਼ੱਕ ਜਤਾਇਆ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਸਥਾਨਾਂ 'ਤੇ ਇਨ੍ਹਾਂ ਮਸ਼ੀਨਾਂ 'ਚ ਛੇੜਛਾੜ ਕੀਤੀ ਗਈ ਹੈ। ਸੂਬੇ 'ਚ ਈ.ਵੀ.ਐੱਮ. ਸਟ੍ਰਾਂਗ ਰੂਮ ਦੇ ਬਾਹਰ ਮੋਬਾਇਲ ਫੋਨ ਜੈਮਰ ਲਗਾਉਣ ਦੇ ਕਾਂਗਰਸ ਦੇ ਅਨੁਰੋਧ ਨੂੰ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ।
ਦਿੱਲੀ : ਘਰ 'ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਸਰੀਰ 'ਤੇ ਹਨ ਚਾਕੂ ਦੇ ਨਿਸ਼ਾਨ
NEXT STORY