ਮੁੰਬਈ — ਪਿਤਾ ਵੱਲੋਂ ਕੰਮ 'ਤੇ ਜਾਣ ਲਈ ਕਹਿਣ ਤੋਂ ਨਾਰਾਜ਼ 19 ਸਾਲਾ ਨੌਜਵਾਨ ਨੇ ਮੁੰਬਈ ਦੇ ਕਾਂਦੀਵਾਲੀ ਇਲਾਕੇ 'ਚ ਇਕ ਇਮਾਰਤ ਦੀ 22ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਪ੍ਰਥਮ ਕ੍ਰਿਸ਼ਨਾ ਨਾਇਕ ਵਜੋਂ ਹੋਈ ਹੈ, ਜੋ ਇੱਕ ਮਾਲ ਵਿੱਚ ਇੱਕ ਪੀਜ਼ਾ ਦੀ ਦੁਕਾਨ 'ਤੇ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਇਨ੍ਹਾਂ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਵਿਰੋਧੀ ਧਿਰ ਦਾ ਨੇਤਾ, ਨਿਭਾਉਣੀ ਪੈਂਦੀ ਹੈ ਅਹਿਮ ਜ਼ਿੰਮੇਦਾਰੀ
ਕਾਂਦੀਵਲੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ, ''ਨਾਇਕ ਸੋਮਵਾਰ ਨੂੰ ਕੰਮ 'ਤੇ ਨਹੀਂ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਫੋਨ ਆਇਆ। ਉਸ ਨੇ ਆਪਣੇ ਬੇਟੇ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਨੂੰ ਰਾਤ ਨੂੰ ਦਾਹਨੁਕਰਵਾੜੀ ਮੈਟਰੋ ਸਟੇਸ਼ਨ 'ਤੇ ਬੈਠਾ ਦੇਖਿਆ। ਉਨ੍ਹਾਂ ਨੇ ਉਸ ਨੂੰ ਕੰਮ 'ਤੇ ਨਾ ਜਾਣ ਦਾ ਕਾਰਨ ਪੁੱਛਿਆ ਅਤੇ ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਨੇ 22 ਮੰਜ਼ਿਲਾ ਇਮਾਰਤ ਦੀ ਛੱਤ 'ਤੇ ਜਾ ਕੇ ਉਥੋਂ ਛਾਲ ਮਾਰ ਦਿੱਤੀ। ਸਥਾਨਕ ਲੋਕਾਂ ਨੇ ਜਦੋਂ ਨਾਇਕ ਨੂੰ ਖੂਨ ਨਾਲ ਲੱਥਪੱਥ ਦੇਖਿਆ ਤਾਂ ਉਹ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਦੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- CBI ਨੇ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ, ਸੰਜੇ ਸਿੰਘ ਨੇ ਸਰਕਾਰ 'ਤੇ ਲਾਇਆ ਸਾਜ਼ਿਸ਼ ਰਚਣ ਦਾ ਦੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਹਾਰ ਪੁਲਸ ਨੇ ਵੱਖ-ਵੱਖ ਜ਼ਿਲ੍ਹਿਆਂ 'ਚ 58 ਸਾਈਬਰ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY