ਜੈਪੁਰ - ਰਾਜਸਥਾਨ ਦੇ ਝੁੰਝੁਨੂ ਜਿਲੇ ’ਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਗਏ 25 ਸਾਲਾ ਨੌਜਵਾਨ ਨੇ ਅੰਤਿਮ ਸੰਸਕਾਰ ਤੋਂ ਠੀਕ ਪਹਿਲਾਂ ਸਾਹ ਲੈਣਾ ਸ਼ੁਰੂ ਕਰ ਦਿੱਤਾ | ਪ੍ਰਸ਼ਾਸਨ ਨੇ ਨੌਜਵਾਨ ਨੂੰ ਮ੍ਰਿਤਕ ਕਰਾਰ ਦੇਣ ਵਾਲੇ ਤਿੰਨ ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ 25 ਸਾਲਾ ਨੌਜਵਾਨ ਰੋਹਿਤਸ਼ ਕੁਮਾਰ ਬੋਲ਼ਾ ਤੇ ਗੂੰਗਾ ਹੈ । ਉਹ ਇਕ ਸ਼ੈਲਟਰ ਹੋਮ ’ਚ ਰਹਿੰਦਾ ਸੀ। ਬੀਮਾਰ ਹੋਣ ਕਾਰਨ ਉਸ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ। ਬਾਅਦ ’ਚ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਪਰ ਨੌਜਵਾਨ ਦੀ ਰਸਤੇ ’ਚ ਹੀ ‘ਮੌਤ’ ਹੋ ਗਈ। ਡਾਕਟਰਾਂ ਨੇ ਉਸ ਨੂੰ ਦੁਪਹਿਰ 2 ਵਜੇ ਮ੍ਰਿਤਕ ਐਲਾਨ ਦਿੱਤਾ ਤੇ ‘ਲਾਸ਼’ ਨੂੰ 2 ਘੰਟੇ ਲਈ ਮੁਰਦਾਘਰ ’ਚ ਰਖਵਾਇਆ।
ਜਿਵੇਂ ਹੀ ਲਾਸ਼ ਨੂੰ ਚਿਤਾ ’ਤੇ ਰੱਖਿਆ ਗਿਆ, ਕੁਮਾਰ ਅਚਾਨਕ ਸਾਹ ਲੈਣ ਲੱਗ ਪਿਆ। ਤੁਰੰਤ ਐਂਬੂਲੈਂਸ ਬੁਲਾਈ ਗਈ ਤੇ ਉਸ ਨੂੰ ਵਾਪਸ ਹਸਪਤਾਲ ਲਿਜਾਇਆ ਗਿਆ। ਡਾਕਟਰੀ ਲਾਪਰਵਾਹੀ ਦਾ ਨੋਟਿਸ ਲੈਂਦਿਆਂ ਝੁੰਝੁਨੂ ਦੇ ਜ਼ਿਲਾ ਮੈਜਿਸਟਰੇਟ ਰਾਮ ਅਵਤਾਰ ਮੀਨਾ ਨੇ ਵੀਰਵਾਰ ਰਾਤ ਡਾਕਟਰ ਯੋਗੇਸ਼ ਜਾਖੜ, ਡਾ. ਨਵਨੀਤ ਮੀਲ ਅਤੇ ਪੀ. ਐੱਮ. ਓ. ਡਾ. ਸੰਦੀਪ ਨੂੰ ਮੁਅੱਤਲ ਕਰ ਦਿੱਤਾ। ਮੀਨਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ।
ਵਿਦਿਆਰਥੀ ਬਣਾ ਰਹੇ ਸਨ ਰੀਲ, ਅਚਾਨਕ ਚੱਲ ਗਈ ਗੋਲੀ ਤੇ ਫਿਰ...
NEXT STORY