ਭੋਪਾਲ— ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਜ਼ਿਲੇ 'ਚ ਇਕ 30 ਸਾਲਾ ਨੌਜਵਾਨ ਨੇ ਫਾਂਸੀ ਲਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਪਰੇਸ਼ਾਨੀ ਦੀ ਸਮੱਸਿਆ ਨਾਲ ਜੂਝ ਰਹੇ ਨੌਜਵਾਨ ਨੇ ਆਪਣੇ ਫੋਨ ਦੇ ਕੈਮਰੇ 'ਚ ਖੁਦਕੁਸ਼ੀ ਦੀ ਇਸ ਘਟਨਾ ਨੂੰ ਰਿਕਾਰਡ ਵੀ ਕਰ ਲਿਆ। ਮ੍ਰਿਤਕ ਦੀ ਪਛਾਣ ਯੋਗੇਸ਼ ਪ੍ਰਜਾਪਤੀ ਦੇ ਤੌਰ 'ਤੇ ਹੋਈ ਹੈ, ਜੋ ਮਜ਼ਦੂਰ ਦਾ ਕੰਮ ਕਰਦਾ ਸੀ ਅਤੇ ਪਿਪਾਰੀਆ ਦੇ ਇਲਾਕੇ 'ਚ ਕਿਰਾਏ ਦੇ ਘਰ 'ਚ ਰਹਿੰਦਾ ਸੀ। ਪੁਲਸ ਨੇ ਦੱਸਿਆ ਕਿ ਪਤਨੀ ਦੇ ਛੱਡ ਕੇ ਜਾਣ ਕਾਰਨ ਉਹ ਪਰੇਸ਼ਾਨੀ 'ਚ ਰਹਿੰਦਾ ਸੀ। ਪੁਲਸ ਨੂੰ ਉਸ ਦੀ ਮੌਤ ਦੀ ਜਾਣਕਾਰੀ ਗੁਆਂਢੀਆਂ ਤੋਂ ਮਿਲੀ।
ਮੌਕੇ 'ਤੇ ਪੁੱਜੀ ਪੁਲਸ ਨੂੰ ਯੋਗੇਸ਼ ਘਰ ਦੀ ਸੀਲਿੰਗ ਫੈਨ ਨਾਲ ਲਟਕਦਾ ਹੋਇਆ ਮਿਲਿਆ। ਹਾਦਸੇ ਵਾਲੀ ਜਗ੍ਹਾ ਤੋਂ ਇਕ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ। ਫੋਨ ਨੂੰ ਚੈੱਕ ਕਰਨ 'ਤੇ ਪੁਲਸ ਅਧਿਕਾਰੀਆਂ ਨੂੰ ਉਸ ਦੀ ਖੁਦਕੁਸ਼ੀ ਦੀ ਵੀਡੀਓ ਮਿਲਿਆ, ਜਿਸ ਨੂੰ ਉਸ ਨੇ ਆਟੋ ਰਿਕਾਰਡਿੰਗ ਮੋਡ 'ਤੇ ਰੱਖ ਕੇ ਬਣਾਇਆ ਸੀ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਅੱਗ, ਇਸ ਤਰਾਂ ਟਲਿਆ ਹਾਦਸਾ
NEXT STORY