ਅੰਬਾਲਾ : ਸ਼ਹਿਰ ਦੇ ਕੋਰਟ ਕੰਪਲੈਕਸ 'ਚ ਸ਼ਨੀਵਾਰ ਨੂੰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਅਦਾਲਤ 'ਚ ਪੇਸ਼ੀ ਲਈ ਆਏ ਅਮਨ ਨਾਂ ਦੇ ਨੌਜਵਾਨ 'ਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਕਾਲੇ ਰੰਗ ਦੀ ਕਾਰ ਵਿੱਚ ਆਏ ਅਤੇ 2 ਤੋਂ 3 ਰਾਉਂਡ ਫਾਇਰ ਕੀਤੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸੀ. ਆਈ. ਡੀ. ਅਤੇ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੂੰ ਵੀ ਸੱਦਿਆ ਗਿਆ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਅੰਬਾਲਾ ਵਿੱਚ ਇਨ੍ਹਾਂ ਦਿਨਾਂ ਵਿੱਚ ਅਪਰਾਧੀਆਂ ਦਾ ਹੌਂਸਲੇ ਬਹੁਤ ਬੁਲੰਦ ਨਜ਼ਰ ਆ ਰਹੇ ਹਨ। ਸ਼ਨੀਵਾਰ ਨੂੰ ਦਿਨ ਦਿਹਾੜੇ ਬਦਮਾਸ਼ ਕਾਲੇ ਰੰਗ ਦੀ ਕਾਰ 'ਚ ਆਏ ਅਤੇ ਪੇਸ਼ੀ ਲਈ ਆਏ ਅਮਨ ਨਾਂ ਦੇ ਨੌਜਵਾਨ 'ਤੇ 2 ਤੋਂ 3 ਰਾਉਂਡ ਫਾਇਰ ਕੀਤੇ। ਫਾਇਰਿੰਗ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਅੰਬਾਲਾ ਪੁਲਿਸ ਅਧਿਕਾਰੀ ਸੁਨੀਲ ਵਤਸ ਅਨੁਸਾਰ ਪੁਲਸ ਨੂੰ ਮੌਕੇ ਤੋਂ 2 ਖੋਲ ਅਤੇ 1 ਸਿੱਕਾ ਮਿਲਿਆ ਹੈ। ਇਸ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਫਿਲਹਾਲ ਪੁਲਸ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪਛਾਣ ਕਰਨ 'ਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਅਦਾਲਤੀ ਕੰਪਲੈਕਸ ਦੇ ਗੇਟ ਕੋਲ ਅਦਾਲਤ ਦਾ ਇੱਕ ਨਿੱਜੀ ਚੌਕੀਦਾਰ ਖੜ੍ਹਾ ਸੀ, ਜਿੱਥੇ ਇਹ ਗੋਲੀਬਾਰੀ ਹੋਈ, ਜਿਸ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ। ਰਣਜੀਤ ਨਾਮ ਦੇ ਇਸ ਚਸ਼ਮਦੀਦ ਨੇ ਦੱਸਿਆ ਕਿ ਉਹ ਗੇਟ 'ਤੇ ਖੜ੍ਹਾ ਸੀ, ਉਸੇ ਸਮੇਂ ਕਾਰ 'ਚੋਂ 2 ਨੌਜਵਾਨ ਉਤਰੇ, ਜਿਨ੍ਹਾਂ ਦੇ ਹੱਥਾਂ 'ਚ ਪਿਸਤੌਲ ਸਨ ਅਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ 3 ਰਾਉਂਡ ਫਾਇਰ ਕੀਤੇ | ਉਹ ਉਨ੍ਹਾਂ ਨੂੰ ਰੋਕਦਾ ਰਿਹਾ ਪਰ ਉਹ ਨਹੀਂ ਰੁਕੇ ਅਤੇ ਗੋਲੀ ਚਲਾ ਕੇ ਉਥੋਂ ਚਲੇ ਗਏ। ਦੂਜੇ ਪਾਸੇ ਹੁਣ ਸੀ. ਆਈ. ਡੀ. ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਨਾਲ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾਣਗੇ। ਫਿਲਹਾਲ ਘਟਨਾ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ।
ਕੋਰਟ ਕੰਪਲੈਕਸ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਮਚੀ ਹਫੜਾ-ਦਫੜੀ
NEXT STORY