ਨਵੀਂ ਦਿੱਲੀ: ਆਨਲਾਈਨ ਆਰਡਰ 'ਤੇ ਖਾਣ-ਪੀਣ ਦੀਆਂ ਵਸਤਾਂ ਦੀ ਡਿਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਨੇ ਆਪਣੀ ਇੰਟਰ-ਸਿਟੀ ਸਰਵਿਸ 'Legends' ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। Legends ਸੇਵਾ ਦੇ ਤਹਿਤ, Zomato ਚੋਣਵੇਂ ਸ਼ਹਿਰਾਂ ਤੋਂ ਦੂਜੇ ਸ਼ਹਿਰਾਂ ਨੂੰ ਮਸ਼ਹੂਰ ਉਤਪਾਦਾਂ ਦੀ ਸਪਲਾਈ ਕਰਦਾ ਸੀ।
ਜ਼ੋਮੈਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੀਪਇੰਦਰ ਗੋਇਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, “ਜ਼ੋਮੈਟੋ Legends ਬਾਰੇ ਕੁਝ ਜਾਣਕਾਰੀ। ਦੋ ਸਾਲਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਿਉਂਕਿ ਇਹ ਉਤਪਾਦ ਮਾਰਕੀਟ ਲਈ ਢੁਕਵਾਂ ਨਹੀਂ ਪਾਇਆ ਗਿਆ, ਅਸੀਂ ਇਸਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ।
'Legends' ਤਹਿਤ ਦੇਸ਼ ਦੇ 10 ਸ਼ਹਿਰਾਂ ਤੋਂ ਮਸ਼ਹੂਰ ਪਕਵਾਨ ਦੇਸ਼ ਦੇ ਹੋਰ ਹਿੱਸਿਆਂ 'ਚ ਭੇਜੇ ਜਾਂਦੇ ਸਨ। ਕੰਪਨੀ ਨੇ ਇਸ ਸੇਵਾ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਅਤੇ ਜੁਲਾਈ 'ਚ ਕੁਝ ਬਦਲਾਅ ਦੇ ਨਾਲ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਸੀ। ਪਰ ਹੁਣ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
PM ਮੋਦੀ ਦੇ ਕੰਮਾਂ ’ਤੇ ਭਾਜਪਾਈਆਂ ਦਾ ਓਵਰ ਕਾਨਫੀਡੈਂਸ ਪਹੁੰਚਾ ਰਿਹੈ ਨੁਕਸਾਨ, ਸੰਜੇ ਨਿਸ਼ਾਦ ਨੇ ਲਾਇਆ ਵੱਡਾ ਦੋਸ਼
NEXT STORY