ਵਾਸ਼ਿੰਗਟਨ - ਇਕ ਚੋਟੀ ਦੀ ਨਿੱਜੀ ਅਮਰੀਕੀ ਯੂਨੀਵਰਸਿਟੀ ਨੇ ਆਪਣੇ ਪਹਿਲੇ ਬਿਜ਼ਨੈੱਸ ਸਕੂਲ ਦਾ ਨਾਂ ਇਕ ਭਾਰਤੀ ਅਮਰੀਕੀ ਰੀਅਲ ਅਸਟੇਟ ਕਾਰੋਬਾਰੀ ਦੇ ਨਾਂ 'ਤੇ ਰੱਖਿਆ ਹੈ। ਰਾਕ ਫੋਰਡ ਯੂਨੀਵਰਸਿਟੀ ਨੇ ਪੁਰੀ ਬਿਜ਼ਨੈੱਸ ਸਕੂਲ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਸ ਸਕੂਲ ਨੂੰ ਫਸਟ ਰਾਕ ਫੋਰਡ ਗਰੁੱਪ ਦੇ ਸੰਸਥਾਪਕ ਅਤੇ ਮੁਖੀ ਸੁਨੀਲ ਪੁਰੀ ਨੇ 50 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਪੁਰੀ ਨੇ ਉਪਰੋਕਤ ਯੂਨੀਵਰਸਿਟੀ ਤੋਂ 1982 ਵਿਚ ਪੜ੍ਹਾਈ ਕੀਤੀ ਸੀ ਅਤੇ 2013 ਵਿਚ ਸੰਸਥਾ ਵਲੋਂ ਉਸ ਨੂੰ 'ਡਾਕਟਰ ਆਫ ਹਿਊਮਨ ਲੇਟਰਸ' ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ।