ਨਵੀਂ ਦਿੱਲੀ- ਲਾਵਾ ਨੇ ਘੱਟ ਕੀਮਤ ਦੇ ਦੋ ਐਂਡਰਾਇਡ ਸਮਾਰਟਫੋਨਜ਼ ਲਾਂਚ ਕੀਤੇ ਹਨ। ਇਨ੍ਹਾਂ 'ਚ ਲਾਵਾ ਆਈਰਿਸ 349ਆਈ ਦੀ ਕੀਮਤ 2899 ਰੁਪਏ ਅਤੇ ਲਾਵਾ ਆਈਰਿਸ 404ਈ ਦੀ ਕੀਮਤ 4499 ਰੁਪਏ ਹੈ।
ਲਾਵਾ ਆਈਰਿਸ 404ਈ ਸਮਾਰਟਫੋਨ ਡਿਊਲ ਸਿਮ ਸਪੋਰਟ ਕਰਦਾ ਹੈ ਅਤੇ ਐਂਡਰਾਇਡ 4.2 ਜੇਲੀਬੀਨ 'ਤੇ ਚੱਲਦਾ ਹੈ। ਇਸ 'ਚ 480 ਗੁਣਾ 800 ਪਿਕਸਲ ਰੈਜੇਲਿਊਸ਼ਨ ਵਾਲੀ 4 ਇੰਚ ਦੀ ਡਿਸਪਲੇ ਹੈ। 1.2 ਗੀਗਾਹਾਰਟਜ਼ ਡਿਊਲ ਕੋਰ ਪ੍ਰੋਸੈਸਰ ਅਤੇ 256 ਐਮ.ਬੀ. ਰੈਮ ਹੈ। ਇਸ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 2 ਜੀ.ਬੀ. ਇੰਟਰਨਲ ਸਟੋਰੇਜ ਹੈ ਅਤੇ 32 ਜੀ.ਬੀ. ਤਕ ਇਸ ਨੂੰ ਵਧਾਇਆ ਜਾ ਸਕਦਾ ਹੈ।
ਲਾਵਾ ਆਈਰਿਸ 349ਆਈ ਸਮਾਰਟਫੋਨ ਵੀ ਡਿਊਲ ਸਿਮ ਸਪੋਰਟ ਕਰਦਾ ਹੈ ਅਤੇ ਐਂਡਰਾਇਡ 2.3.6 ਜਿੰਜਰਬਰਡ 'ਤੇ ਚੱਲਦਾ ਹੈ। ਇਸ 'ਚ 320 ਗੁਣਾ 480 ਪਿਕਸਲ ਰੈਜੇਲਿਊਸ਼ਨ ਵਾਲੀ 3.5 ਇੰਚ ਦੀ ਡਿਸਪਲੇ ਹੈ। 1 ਗੀਗਾਹਾਰਟਜ਼ ਪ੍ਰੋਸੈਸਰ ਅਤੇ 256 ਐਮ.ਬੀ. ਰੈਮ ਹੈ। ਇਸ 'ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 512 ਐਮ.ਬੀ. ਇੰਟਰਨਲ ਸਟੋਰੇਜ ਹੈ ਅਤੇ 32 ਜੀ.ਬੀ. ਤਕ ਇਸ ਨੂੰ ਵਧਾਇਆ ਜਾ ਸਕਦਾ ਹੈ।
ਰਾਸ਼ਟਰੀ ਕੱਪੜਾ ਨੀਤੀ ਨੂੰ ਛੇਤੀ ਅੰਤਿਮ ਰੂਪ ਦਿੱਤਾ ਜਾਵੇਗਾ : ਗੰਗਵਾਰ
NEXT STORY