ਨਵੀਂ ਦਿੱਲੀ- ਕੱਪੜਾ ਮੰਤਰੀ ਸੰਤੋਸ਼ ਗੰਗਵਾਰ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਬਰਾਮਦ ਟੀਚੇ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਸਿਰਜਨਾ ਦੇ ਲਈ ਰਾਸ਼ਟਰੀ ਕੱਪੜਾ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਸ਼੍ਰੀ ਗੰਗਵਾਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਨਵੀਂ ਕੱਪੜਾ ਨੀਤੀ ਤਿਆਰ ਹੋ ਰਹੀ ਹੈ। ਤੁਹਾਨੂੰ ਛੇਤੀ ਹੀ ਇਸ ਦੇ ਅੰਤਿਮ ਰੂਪ ਦੀ ਜਾਣਕਾਰੀ ਮਿਲ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੈ। ਕੱਪੜਾ ਮੰਤਰੀ ਨੇ ਕਿਹਾ ਕਿ ਅਸੀਂ ਸੂਬਿਆਂ ਦੇ ਕੱਪੜਾ ਮੰਤਰੀਆਂ ਦੀ ਰਾਏ ਵੀ ਲਈ ਹੈ। ਅਗਲੇ ਕੁਝ ਦਿਨਾਂ ਵਿਚ ਅਸੀਂ ਇਸ ਨੂੰ ਅੰਤਿਮ ਰੂਪ ਦੇ ਦਿਆਂਗੇ।
ਇੰਟਰਨੈਟ ਹਰ ਭਾਰਤੀ ਦਾ ਅਧਿਕਾਰ : ਮਾਰਕ ਜੁਕਰਬਰਗ (ਵੀਡੀਓ)
NEXT STORY