ਬੰਗਲੌਰ- ਕੰਨੜ ਅਦਾਕਾਰਾ ਨਯਨਾ ਕ੍ਰਿਸ਼ਨਾ ਨੂੰ ਇਕ ਡਾਕਟਰ ਦੀ ਸੈਕਸ ਟੇਪ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਲਈ ਪੁਲਸ ਨੇ ਆਖਿਰਕਾਰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਸ ਅਦਾਕਾਰਾ ਨੂੰ ਬਲੈਕਮੇਲਿੰਗ ਦੇ ਇਕ ਦੂਜੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ ਬੰਗਲੌਰ ਦੇ ਸੁੰਦਰ ਰਾਮ ਸ਼ੈੱਟੀ ਨਗਰ ਦੇ ਇਕ ਡਾਕਟਰ ਨੇ ਨਯਨਾ 'ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਸੀ। ਡੀ.ਸੀ ਪੀ ਅਭਿਸ਼ੇਕ ਗੋਯਲ ਨੇ ਦੱਸਿਆ ਕਿ ਨਯਨਾ ਨੂੰ ਆਪਣੇ ਖਿਲਾਫ ਦਰਜ ਹੋਏ ਦੂਜੇ ਕੇਸ ਦੇ ਬਾਰੇ 'ਚ ਨਹੀਂ ਪਤਾ ਸੀ। ਉਹ ਆਪਣੇ ਖਿਲਾਫ ਚੱਲ ਰਹੇ ਪਹਿਲੇ ਕੇਸ ਦੇ ਮਾਮਲੇ 'ਚ ਇਨਵੈਸਟੀਗੇਸ਼ਨ ਅਫਸਰ ਨੂੰ ਮਿਲਣ ਮੰਗਲਵਾਰ ਨੂੰ ਸੀ.ਸੀ.ਬੀ ਆਫਿਸ ਆਈ ਸੀ ਉਧਰ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਬੁੱਧਵਾਰ ਨੂੰ ਨਯਨਾ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਅਦਾਲਤ ਨੇ ਉਸ ਨੂੰ 10 ਦਿਨ ਦੀ ਪੁਲਸ ਰਿਮਾਂਡ 'ਚ ਭੇਜ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾ 4 ਜੂਨ ਨੂੰ ਨਯਨਾ ਦੇ ਖਿਲਾਫ ਇਕ 68 ਸਾਲਾਂ ਡਾਕਟਰ ਨੇ ਸੈਕਸ ਦੇ ਬਾਹਨੇ ਆਪਣੇ ਜਾਲ 'ਚ ਫਸਾਉਣ ਜਾ ਦੋਸ਼ ਲਗਾਇਆ ਸੀ। ਡਾਕਟਰ ਦਾ ਦੋਸ਼ ਸੀ ਕਿ ਨਯਨਾ ਅਤੇ ਉਸ ਦੇ ਦੋਸਤਾਂ ਨੇ ਆਪਣੀ ਗੈਂਗ ਦੀ ਇਕ ਮਹਿਲਾ ਦੇ ਨਾਲ ਉਸ ਨੂੰ ਸੈਕਸ ਕਰਨ ਦਾ ਲਾਲਚ ਦਿੱਤਾ ਅਤੇ ਬਾਅਦ 'ਚ ਚੋਰੀ ਨਾਲ ਉਸ ਦੀ ਸੈਕਸ ਟੇਪ ਬਣਾ ਲਈ। ਇਸ ਸੈਕਸ ਟੇਪ ਦੇ ਆਧਾਰ 'ਤੇ ਗੈਂਗ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾ ਇਸ ਗੈਂਗ ਨੇ ਡਾਕਟਰ ਤੋਂ ਇਕ ਕਰੋੜ ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ 25 ਲੱਖ 'ਤੇ ਰਾਜ਼ੀ ਹੋ ਗਏ। ਡਾਕਟਰਾਂ ਨੇ ਪੂਰਾ ਮਾਮਲਾ ਪੁਲਸ ਨੂੰ ਦੱਸਿਆ ਅਤੇ ਨਯਨਾ ਚਾਰ ਮਹੀਨੇ ਤੱਕ ਪੁਲਸ ਨੂੰ ਬੇਵਕੂਫ ਬਣਾਉਂਦੀ ਰਹੀ। ਇਸ ਮਾਮਲੇ 'ਚ ਉਹ ਜ਼ਮਾਨਤ ਮਿਲਣ ਤੱਕ ਪੁਲਸ ਦੇ ਹੱਥ ਨਹੀਂ ਆਈ ਸੀ।
ਸੁਸ਼ਾਂਤ ਨੇ ਨਿਭਾਇਆ ਪਵਿੱਤਰ ਰਿਸ਼ਤਾ
NEXT STORY