ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਛੋਟੇ ਪਰਦੇ 'ਤੇ ਪ੍ਰਸਾਰਿਤ ਸੀਰੀਅਲ 'ਪਵਿੱਤਰ ਰਿਸ਼ਤਾ' ਦੀ ਅੰਤਿਮ ਲੜੀ ਦੀ ਸ਼ੂਟਿੰਗ ਕਰਕੇ ਭਾਵੁਕ ਹੋ ਗਏ। ਸਾਲ 2013 'ਚ ਰਿਲੀਜ਼ ਫਿਲਮ 'ਕਾਈਪੋਚੇ' ਨਾਲ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੇ ਜ਼ੀ. ਟੀ. ਵੀ. 'ਤੇ ਪ੍ਰਸਾਰਿਤ 'ਪਵਿੱਤਰ ਰਿਸ਼ਤਾ' 'ਚ ਕੰਮ ਕੀਤਾ ਸੀ। ਫਿਲਮਾਂ 'ਚ ਰੁੱਝੇ ਰਹਿਣ ਕਾਰਨ ਸੁਸ਼ਾਂਤ ਨੇ ਸੀਰੀਅਲ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸੁਸ਼ਾਂਤ ਨੇ ਇਸ ਸੀਰੀਅਲ ਦੀ ਆਖਰੀ ਲੜੀ ਦੀ ਸ਼ੂਟਿੰਗ ਕੀਤੀ ਹੈ।
ਸੁਸ਼ਾਂਤ ਨੇ ਕਿਹਾ, ''ਇੰਨੇ ਲੰਬੇ ਸਮੇਂ ਬਾਅਦ ਸੀਰੀਅਲ 'ਚ ਆਉਣਾ ਘਰ ਵਾਪਸੀ ਵਾਂਗ ਸੀ। ਇਥੋਂ ਹੀ ਸਭ ਕੁਝ ਸ਼ੁਰੂ ਹੋਇਆ। ਇਸੇ ਜਗ੍ਹਾ ਤੋਂ ਮੇਰਾ ਸਫਰ ਸ਼ੁਰੂ ਹੋਇਆ। ਜਦੋਂ ਮੈਨੂੰ ਸੀਰੀਅਲ ਦੇ ਆਖਰੀ ਐਪੀਸੋਡ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਤਾਂ ਤੁਰੰਤ ਹਾਂ ਕਰ ਦਿੱਤੀ ਸੀ। ਸੁਸ਼ਾਂਤ ਅਤੇ ਉਨ੍ਹਾਂ ਦੀ ਪ੍ਰੇਮਿਕਾ ਅੰਕਿਤਾ ਲੋਖੰਡੇ ਲਈ ਆਖਰੀ ਲੜੀ ਦੀ ਸ਼ੂਟਿੰਗ ਕਰਨਾ ਬਹੁਤ ਹੀ ਭਾਵੁਕ ਵਾਲਾ ਪਲ ਸੀ।''
ਸੁਸ਼ਾਂਤ ਨੇ ਕਿਹਾ, ''ਅੰਕਿਤਾ 'ਪਵਿੱਤਰ ਰਿਸ਼ਤਾ' ਨਾਲ ਮੇਰੇ ਤੋਂ ਵੱਧ ਸਮੇਂ ਨਾਲ ਜੁੜੀ ਹੈ। ਹੁਣ ਜਦੋਂ ਉਸ ਦੀ ਆਖਰੀ ਲੜੀ ਦੀ ਸ਼ੂਟਿੰਗ ਕਰ ਰਹੇ ਹਾਂ ਤਾਂ ਅੰਕਿਤਾ ਪਿਛਲੇ ਦਿਨਾਂ ਤੋਂ ਸੋਚ ਕੇ ਉਦਾਸ ਹੈ ਕਿ ਸੀਰੀਅਲ ਦਾ ਅੰਤ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਸੀਰੀਅਲ ਨਾਲ ਮੇਰਾ ਰਿਸ਼ਤਾ ਬਹੁਤ ਹੀ ਪਵਿੱਤਰ ਹੈ। ਇਸ ਲਈ ਹੀ ਇਸ ਸੀਰੀਅਲ ਨੂੰ ਇਹ ਨਾਂ ਦਿੱਤਾ ਗਿਆ ਹੈ।''
ਜੌਨ ਨੇ ਸਲਮਾਨ ਖਾਨ ਕਾਰਨ ਛੱਡੀ ਫਿਲਮ!
NEXT STORY